ਗੁਰਮਤਿ ਸਿਖਲਾਈ ਕੈਂਪ ਸਮਾਪਤ

ਐਸ. ਏ. ਐਸ. ਨਗਰ, 3 ਜੁਲਾਈ (ਸ.ਬ.) ਬਾਬਾ ਬੁੱਢਾ ਜੀ ਗੁਰਮਤਿ ਸੰਗੀਤ ਵਿਦਿਆਲਾ ਪਿੰਡ ਸਿੱਲ ਜਿਲ੍ਹਾ ਮੁਹਾਲੀ ਵਿਖੇ ਬੱਚਿਆਂ ਦੀਆਂ ਸਕੂਲ ਦੀਆਂ ਛੁੱਟੀਆਂ ਨੂੰ ਮੁੱਖ ਰਖਦਿਆਂ ਚੱਲ ਰਿਹਾ ਗੁਰਮਤਿ ਕੈਂਪ ਸਮਾਪਤ ਹੋ ਗਿਆ|
ਇਸ ਮੌਕੇ ਸੰਗਤਾਂ ਦੀ ਇੱਕਤਰਤਾ ਵਿੱਚ ਸ. ਮਨਫੂਲ ਸਿੰਘ ਐਸ. ਐਚ . ਓ. ਘੜੂੰਆਂ ਨੇ ਵੀ ਸਮੂਲੀਅਤ ਕੀਤੀ ਅਤੇ ਬੱਚਿਆਂ ਨੂੰ ਸਰਟੀਫਿਕੇਟ, ਮੈਡਲ, ਮੋਮੈਂਟੋ ਦੇ ਕੇ ਸਨਮਾਨਿਤ ਕੀਤਾ|
ਗੁਰਮਤਿ ਸਮਾਗਮ ਵਿੱਚ ਸ. ਸਪਿੰਦਰ ਸਿੰਘ ਸ਼ਾਦੀਪੁਰ, ਹਰਿੰਦਰ ਸਿੰਘ ਮੰਡੇਰ , ਨਰਿੰਦਰ ਸਿੰਘ ਗਾਂਧੀ, ਸੁਖਵਿੰਦਰ ਸਿੰਘ, ਗਿ: ਜੋਗਿੰਦਰ ਸਿੰਘ ਖਰੜ, ਸ. ਭਜਨ ਸਿੰਘ         ਸ਼ੇਰਗਿੱਲ, ਹਰਪਾਲ ਸਿੰਘ ਦਤਾਰਪੁਰ, ਜੋਗਿੰਦਰ ਸਿੰਘ ਬੰਗੀਆ, ਜਸਪਾਲ ਸਿੰਘ ਤਾਨ, ਸ. ਬਾਬੂ ਸਿੰਘ, ਪਰਮਿੰਦਰ ਸਿੰਘ ਸੋਨੀ, ਸਿਮਰਨਜੀਤ ਸਿੰਘ, ਸ਼ੇਰ ਸਿੰਘ, ਠਾਕੁਰ ਸਿੰਘ ਮੁਨਸ਼ੀ, ਰਿਸ਼ੀਪਾਲ ਰਾਣਾ, ਵਰਿੰਦਰ ਸਿੰਘ, ਦਿਲਵਿੰਦਰ ਸਿੰਘ ਨੇ ਵੀ ਸਿਰਕੱਤ ਕੀਤੀ|

Leave a Reply

Your email address will not be published. Required fields are marked *