ਗੁਰਮੀਤ ਕੌਰ ਹੀ ਵਾਰਡ ਨੰਬਰ 50 ਦੇ ਵਸਨੀਕਾਂ ਦੀਆਂ ਵੋਟਾਂ ਦੀ ਅਸਲ ਹੱਕਦਾਰ : ਕੁਲਵੰਤ ਸਿੰਘ
ਐਸ਼ਏyਐਸ਼ ਨਗਰ, 11 ਫਰਵਰੀ (ਆਰyਪੀyਵਾਲੀਆ) ਵਾਰਡ ਨੰy 50 ਤੋਂ ਚੋਣ ਲੜਨ ਵਾਲੀ ਉਮੀਦਵਾਰ ਸ੍ਰੀਮਤੀ ਗੁਰਮੀਤ ਕੌਰ ਨਾ ਸਿਰਫ ਸਾਫ, ਸੁਥਰੀ ਛਵੀਂ ਦੇ ਮਾਲਕ ਹਨ ਬਲਕਿ ਆਪਣੇ ਵਾਰਡ ਦੇ ਲੋਕਾਂ ਦੀਆਂ ਸੱਮਸਿਆਵਾਂ ਦੇ ਹੱਲ ਲਈ ਪੂਰੀ ਤਰ੍ਹਾਂ ਵਚਨਬੱਧ ਹਨ ਅਤੇ ਦਿਨ ਰਾਤ ਵਾਰਡ ਦੇ ਲੋਕਾਂ ਦੀ ਸੇਵਾ ਲਈ ਹਮੇ੪ਾ ਤਤਪਰ ਰਹਿੰਦੇ ਹਨ ਇਸ ਲਈ ਉਹ ਹੀ ਵਾਰਡ ਨੰਬਰ 50 ਦੇ ਵਸਨੀਕਾਂ ਦੀਆਂ ਵੋਟਾਂ ਦੀ ਅਸਲ ਹੱਕਦਾਰ ਹਨ। ਇਹ ਗੱਲ ਨਗਰ ਨਿਗਮ ਦੇ ਸਾਬਕਾ ਮੇਅਰ ਅਤੇ ਅਜਾਦ ਗਰੁੱਪ ਦੇ ਮੁੱਖੀ ਸzy ਕੁਲਵੰਤ ਸਿੰਘ ਨੇ ਬੀਬੀ ਗੁਰਮੀਤ ਕੌਰ ਦੇ ਸਮਰਥਨ ਵਿੱਚ ਫੇ੭2 ਵਿੱਚ ਐਚ ਐਲ ਅਤੇ ਐਚ ਐਮ ਦੇ ਮਕਾਨਾਂ ਵਿੱਚ ਬਣੇ ਪਾਰਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਆਖੀ।
ਇਸ ਮੌਕੇ ਸਾਬਕਾ ਮੇਅਰ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਮੁਹਾਲੀ ੪ਹਿਰ ਦੇ ਵਿਕਾਸ ਕੰਮਾਂ ਵਿੱਚ ਹਮੇ੪ਾਂ ਰੁਕਾਵਟਾਂ ਪੈਦਾ ਕੀਤੀਆਂ ਗਈਆਂ ਹਨ ਪਰੰਤੂ ਇਸਦੇ ਬਾਵਜੂਦ ਉਨ੍ਹਾਂ ਵਲੋਂ ੪ਹਿਰ ਦਾ ਸਰਵਪੱਖੀ ਕਰਵਾਇਆ ਗਿਆ ਰੁ। ਉਹਨਾਂ ਕਿਹਾ ਕਿ ਉਨ੍ਹਾਂ ਵਲੋਂ ੪ਹਿਰ ਦੇ ਤਕਰੀਬਨ ਹਰੇਕ ਪਾਰਕ ਵਿੱਚ ਆਧੁਨਿਕ ਜਿੰਮ ਅਤੇ ਵਧੀਆ ਝੂਲੇ ਲਗਵਾਏ ਗਏ ਹਨ ਤਾਂ ਜੋ ਵਸਨੀਕਾਂ ਨੂੰ ਹਰੇਕ ਸਹੂਲਤ ਮਿਲ ਸਕੇ।
ਇਸ ਮੌਕੇ ਸ੍ਰੀਮਤੀ ਗੁਰਮੀਤ ਕੌਰ ਨੇ ਕਿਹਾ ਕਿ ਉਹ ਵਾਰਡ ਦੇ ਵਸਨੀਕਾਂ ਦੀਆਂ ਸੱਮਸਿਆਵਾਂ ਦੇ ਹੱਲ ਲਈ ਪੂਰੀ ਤਰ੍ਹਾਂ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਮਿਲ ਰਹੇ ਪਿਆਰ ਅਤੇ ਸਮਰਥਨ ਨੂੰ ਦੇਖ ਕੇ ਉਨ੍ਹਾਂ ਨੂੰ ਪੂਰੀ ਆਸ ਰੁ ਕਿ ਉਹ ਇਨ੍ਹਾਂ ਚੋਣਾਂ ਵਿੱਚ ਜਿੱਤ ਹਾਸਿਲ ਕਰਨਗੇ।