ਗੁਰਮੁਖ ਸਿੰਘ ਬਣੇ ਜਿਲਾ ਮੁਹਾਲੀ ਡੀ ਸੀ ਆਫਿਸ ਇੰਪਲਾਈਜ ਯੂਨੀਅਨ ਦੇ ਪ੍ਰਧਾਨ


ਐਸ ਏ ਐਸ ਨਗਰ, 10 ਅਕਤੂਬਰ (ਸ.ਬ.) ਜਿਲਾ ਮੁਹਾਲੀ ਡੀ ਸੀ ਆਫਿਸ ਇੰਪਲਾਈਜ ਯੁਨੀਅਨ ਦੀ ਮੀਟਿੰਗ ਸੂਬਾ ਚੇਅਰਮੈਨ ਸ੍ਰੀ ਓਮ ਪ੍ਰਕਾਸ਼ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਯੂਨੀਅਨ ਦੇ ਜਿਲਾ ਮੁਹਾਲੀ ਪ੍ਰਧਾਨ ਸ੍ਰੀ ਜਗਤਾਰ ਸਿੰਘ ਅਤੇ ਸੀਨੀਅਰ ਸਹਾਇਕ ਸ੍ਰੀ ਗੁਰਸ਼ਰਨ ਸਿੰਘ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ| 
ਯੂਨੀਅਨ ਦੇ ਬੁਲਾਰੇ ਨੇ ਦਸਿਆ ਕਿ  ਇਸ ਮੌਕੇ ਯੂਨੀਅਨ ਦੇ ਜਿਲਾ ਮੁਹਾਲੀ ਪ੍ਰਧਾਨ ਸ੍ਰੀ ਜਗਤਾਰ ਸਿੰਘ ਦੀ ਮੌਤ ਹੋਣ ਕਾਰਨ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਗੁਰਮੁੱਖ ਸਿੰਘ ਨੂੰ ਸਰਬਸੰਮਤੀ ਨਾਲ ਯੂਨੀਅਨ ਦਾ ਜਿਲਾ ਮੁਹਾਲੀ ਪ੍ਰਧਾਨ ਚੁਣਿਆ ਗਿਆ| ਇਸ ਮੌਕੇ ਸ੍ਰੀ ਗੁਰਿੰਦਰ ਸਿੰਘ ਨੂੰ ਜਨਰਲ ਸਕੱਤਰ, ਵਿਜੈ ਪ੍ਰਭਾਕਰ ਨੂੰ ਚੇਅਰਮੈਨ, ਪ੍ਰਦੀਪ ਕੁਮਾਰ ਰਤਨ ਨੂੰ ਸੀਨੀਅਰ ਮੀਤ ਪ੍ਰਧਾਨ, ਕਰਮਜੀਤ ਕੌਰ ਸੀਨੀਅਰ ਮੀਤ ਪ੍ਰਧਾਨ (ਮਹਿਲਾ ਵਿੰਗ), ਪੰਕਜ ਕੁਮਾਰ ਨੂੰ ਮੀਤ ਪ੍ਰਧਾਨ, ਹਰਪ੍ਰੀਤ ਸਿੰਘ ਨੂ ੰਖਜਾਨਚੀ, ਗੁਰਵਿੰਦਰ ਸਿੰਘ ਨੂੰ ਪ੍ਰੈਸ ਸੈਕਟਰੀ, ਮੁਨੀਸ਼ ਬਾਂਸਲ ਨੂੰ ਪ੍ਰਾਪੋਗੰਡਾ ਸੈਕਟਰੀ, ਰਿਤੂ ਕਪੂਰ ਨੂੰ ਜੁਆਇੰਟ ਸੈਕਟਰੀ ਅਤੇ ਰਮਨਦੀਪ ਸਿੰਘ ਨੂੰ ਕਾਨੂੰਨੀ ਸਲਾਹਕਾਰ ਚੁਣਿਆ ਗਿਆ|

Leave a Reply

Your email address will not be published. Required fields are marked *