ਗੁਰੂਗ੍ਰਾਮ ਵਿਖੇ ਫਲਾਈਓਵਰ ਉਪਰ ਚੱਲਦੀ ਕਾਰ ਨੂੰ ਅੱਗ ਲੱਗੀ

ਗੁਰੂਗ੍ਰਾਮ, 23 ਜਨਵਰੀ (ਸ.ਬ.)  ਇੱਥੇ ਇਫਕੋ ਚੌਕ ਦੇ ਫਲਾਈਓਵਰ ਤੇ ਚੱਲਦੀ ਗੱਡੀ ਵਿੱਚ ਅੱਗ ਲੱਗਣ ਨਾਲ ਹੜਕੰਪ ਮਚ ਗਿਆ| ਮਿਲੀ ਜਾਣਕਾਰੀ ਅਨੁਸਾਰ ਗੱਡੀ ਗੁਰੂਗ੍ਰਾਮ ਤੋਂ ਦਿੱਲੀ ਵੱਲ ਜਾ ਰਹੀ ਸੀ, ਉਦੋਂ ਰਸਤੇ ਵਿੱਚ ਅਚਾਨਕ ਹੀ ਅੱਗ ਲੱਗ ਗਈ|
ਅੱਗ ਲੱਗਣ ਨਾਲ ਡਰਾਈਵਰ ਵੀ ਘਬਰਾ ਗਿਆ ਸੀ| ਉਸ ਨੇ ਜਲਦੀ ਵਿੱਚ ਕਿਸੇ ਤਰ੍ਹਾਂ ਗੱਡੀ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ| ਅੱਗ ਨੇ ਇੰਨਾ ਭਿਆਨਕ ਰੂਪ ਲੈ ਲਿਆ ਸੀ ਕਿ ਗੱਡੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ|

Leave a Reply

Your email address will not be published. Required fields are marked *