ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਸਬੰਧੀ ਨਗਰ ਕੀਰਤਨ 15 ਜੂਨ ਨੂੰ

ਐਸ. ਏ. ਐਸ ਨਗਰ, 11 ਜੂਨ (ਸ.ਬ.) ਗੁਰਦੁਆਰਾ ਤਾਲਮੇਲ ਕਮੇਟੀ ਐਸ. ਏ. ਐਸ ਨਗਰ ਦੀ ਪ੍ਰਬੰਧਕ ਕਮੇਟੀ ਦੀ ਮੀਟਿੰਗ ਸ੍ਰ. ਜੋਗਿੰਦਰ ਸਿੰਘ ਸੌਂਧੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬਜਾਦਾ ਅਜੀਤ ਸਿੰਘ ਫੇਜ਼-6 ਵਿਖੇ ਹੋਈ ਜਿਸ ਵਿੱਚ ਮਤਾ ਪਾਸ ਕੀਤਾ ਗਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਦੇ ਮੌਕੇ ਤੇ ਹਮੇਸ਼ਾ ਵਾਂਗੰੂੰ ਇਕ ਮਹਾਨ ਨਗਰ ਕੀਰਤਨ ਦਾ ਆਯੋਜਨ 15 ਜੂਨ ਨੂੰ ਕੀਤਾ ਜਾਵੇਗਾ| ਇਹ ਨਗਰ ਕੀਤਰਨ ਗੁਰਦੁਆਰਾ ਸਾਹਿਬਜਾਦਾ ਅਜੀਤ ਸਿੰਘ ਫੇਜ਼-6 ਤੋਂ ਆਰੰਭ ਹੋਵੇਗਾ ਅਤੇ ਸੰਪੂਰਨਤਾ ਗੁਰਦੁਆਰਾ ਅੰਬ ਸਾਹਿਬ ਵਿਖੇ ਕੀਤੀ ਜਾਵੇਗੀ|
ਇਸ ਸੰਬੰਧੀ ਜਾਣਕਾਰੀ ਦਿੰਦਿਆ ਤਾਲਮੇਲ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿਘ ਸੌਂਧੀ ਅਤੇ ਜਨਰਲ ਸਕੱਤਰ ਪਰਮਜੀਤ ਸਿੰਘ ਗਿੱਲ ਨੇ ਦੱਸਿਆ ਕਿ ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਫੇਜ਼-6 ਤੋਂ ਆਰੰਭ ਹੋ ਕੇ ਸ਼ਿਵਾਲਿਕ ਪਬਲਿਕ ਸਕੂਲ ਦੇ ਗੇਟ ਤੋਂ ਲੰਘ ਕੇ ਗੁਰਦੁਆਰਾ ਗੋਬਿੰਦਸਰ ਸਾਹਿਬ ਪਿੰਡ ਮੁਹਾਲੀ ਤੋਂ ਗੁਰਦੁਆਰਾ ਸਿੰਘ ਸਭਾ ਫੇਜ਼-1 ਡੀ. ਸੀ ਦਫਤਰ ਦੇ ਅੱਗੇ ਦੀ ਲੰਘਦਾ ਹੋਇਆ, ਫਰੈਂਕੋ ਹੋਟਲ ਤੋਂ ਫੇਜ਼-2 ਤੋਂ ਫੇਜ਼-1 ਵਿਚਕਾਰਲੀ ਸੜਕ ਰਾਹੀਂ ਅਗਲੇ ਚੌਂਕ ਤੋਂ ਮੁੜ ਕੇ ਮਦਨਪੁਰ ਚੌਂਕ ਤੋਂ ਹੋ ਕੇ 3ਬੀ1 ਗੁਰਦੁਆਰਾ ਰਾਮਗੜੀਆ ਹੋ ਕੇ, ਗੁਰਦੁਆਰਾ ਸਾਚਾ ਧੰਨ ਫੇਜ਼-7 ਦੀਆਂ ਲਾਈਟਾਂ ਤੋਂ ਗੁਰਦੁਆਰਾ ਅੰਬ ਸਾਹਿਬ ਵਿਖੇ 8 ਵਜੇ ਸਮਾਪਤ ਹੋਵੇਗਾ|
ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮਨਜੀਤ ਸਿੰਘ ਮਾਨ, ਅਮਰਜੀਤ ਸਿੰਘ ਪਾਹਵਾ, ਪਰਮਜੀਤ ਸਿੰਘ ਗਿੱਲ, ਬਲਬੀਰ ਸਿੰਘ ਖਾਲਸਾ, ਜਸਵਿੰਦਰ ਸਿੰਘ ਜੇ. ਪੀ, ਨਿਰਮਲ ਸਿੰਘ ਭੁਰਜੀ, ਮਨਜੀਤ ਸਿੰਘ ਭੱਲਾ, ਗੁਰਮੇਲ ਸਿੰਘ, ਸਤਪਾਲ ਸਿੰਘ ਬਾਗੀ, ਸਵਰਨ ਸਿੰਘ, ਭੁਲਰ ਦਲੀਪ ਸਿੰਘ, ਕਰਮ ਸਿੰਘ ਬਬਰਾ, ਹਰਦਿਆਲ ਸਿੰਘ ਮਾਨ ਸੁਰਜੀਤ ਸਿੰਘ ਮਠਾਰੂ, ਭੁਪਿੰਦਰ ਸਿੰਘ, ਨਿਸ਼ਾਨ ਸਿੰਘ, ਗੁਰਨਾਮ ਸਿੰਘ, ਜਸਪਾਲ ਸਿੰਘ, ਗੁਰਮੇਲ ਸਿੰਘ ਹਰਪਾਲ ਸਿਘ ਸੋਢੀ ਅਤੇ ਸਲੱਖਣ ਸਿੰਘ ਹਾਜ਼ਰ ਸਨ|

Leave a Reply

Your email address will not be published. Required fields are marked *