ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਦੇ ਸੰਬੰਧ ਵਿੱਚ ਨਗਰ ਕੀਰਤਨ 11 ਜਨਵਰੀ ਨੂੰ

ਐਸ. ਏ. ਐਸ. ਨਗਰ , 4 ਜਨਵਰੀ (ਸ.ਬ.) ਗੁਰਦੁਆਰਾ ਤਾਲਮੇਲ ਕਮੇਟੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਮੀਟਿੰਗ ਪ੍ਰਧਾਨ ਸ੍ਰ. ਜੋਗਿੰਦਰ ਸਿੰਘ ਸੌਂਧੀ ਦੀ ਅਗਵਾਈ ਵਿੱਚ ਹੋਈ| ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਆਗਮਨ ਪੁਰਬ ਦੇ ਸੰਬੰਧ ਵਿੱਚ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ 11 ਜਨਵਰੀ ਨੂੰ ਹੋਵੇਗਾ|
ਗੁਰਦੁਆਰਾ ਤਾਲਮੇਲ ਕਮੇਟੀ ਦੇ ਜਨਰਲ ਸਕੱਤਰ ਸ੍ਰ. ਪਰਮਜੀਤ ਸਿੰਘ ਗਿਲ ਨੇ ਦੱਸਿਆ ਕਿ ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੇਜ਼1 ਮੁਹਾਲੀ ਤੋਂ ਸਵੇਰੇ 11 ਵਜੇ ਹੋਵੇਗੀ| ਨਗਰ ਕੀਰਤਨ ਗੁਰੂ ਨਾਨਕ ਮਾਰਕੀਟ, ਪੁਰਾਣਾ ਡੀ.ਸੀ.ਆਫਿਸ ਤੋਂ ਸੈਕਟਰ 55-56 ਦੀਆਂ ਲਾਈਟਾਂ ਤੋਂ ਵਾਪਸ ਮੁੜ ਕੇ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ, ਸੈਕਟਰ 55 ਬੈਰੀਅਰ ਤੋਂ ਫਰੈਂਕੋ ਹੋਟਲ(2-4) ਨਰਸਰੀ ਚੋਂਕ- ਮਦਨਪੁਰ ਚੋਂਕ ਤੋਂ ਸਿਧਾ ਰਾਮਗੜੀਆ ਭਵਨ, ਵਾਇਆ ਐਚ.ਐਮ. ਮਕਾਨਾਂ ਤੋਂ ਗੁ. ਸਾਚਾ ਧੰਨ, ਫੇਜ਼-7 ਲਾਈਟਾਂ ਵਾਲੇ ਚੌਂਕ ਤੋਂ ਸਿੱਧਾ ਗੁਰਦੁਆਰਾ ਅੰਬ ਸਾਹਿਬ ਫੇਜ਼-8 ਤੋਂ ਗੁ. ਸ੍ਰੀ ਗੁਰੂ ਸਿੰਘ ਸਭਾ ਫੇਜ਼ 11, ਮੁਹਾਲੀ ਵਿਖੇ ਸਮਾਪਤ ਹੋਵੇਗਾ|
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸ੍ਰ. ਹਰਿਦਿਆਲ ਸਿੰਘ ਮਾਨ, ਅਮਰਜੀਤ ਸਿੰਘ ਪਾਹਵਾ, ਮਨਜੀਤ ਸਿੰਘ ਮਾਨ, ਮਹਿੰਦਰ ਸਿੰਘ ਕਾਨਪੁਰੀ, ਮਨਜੀਤ ਸਿੰਘ ਭੱਲਾ, ਕਰਮ ਸਿੰਘ, ਸੁਖਦੀਪ ਸਿੰਘ, ਪ੍ਰੀਤਮ ਸਿੰਘ, ਸਤਪਾਲ ਸਿੰਘ ਬਾਗੀ,ਅਵਤਾਰ ਸਿੰਘ ਬਡਵਾਲ, ਸੁਰਜੀਤ ਸਿੰਘ ਮਠਾਰੂ, ਭਪਿੰਦਰ ਸਿੰਘ, ਗੁਰਨਾਮ ਸਿੰਘ, ਜੇ.ਪੀ ਸਿੰਘ, ਨਿਰਮਲ ਸਿੰਘ ਭੁਰਜੀ, ਤਰਸੇਮ ਸਿੰਘ, ਬਲਬੀਰ ਸਿੰਘ ਖਾਲਸਾ ਅਤੇ ਜਸਪਾਲ ਸਿੰਘ ਹਾਜ਼ਰ ਸਨ|

Leave a Reply

Your email address will not be published. Required fields are marked *