ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸੇਵਾ ਦਿਵਸ 5 ਅਗਸਤ ਨੂੰ

ਐਸ ਏ ਐਸ ਨਗਰ, 3 ਅਗਸਤ (ਸ.ਬ.) ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੇਵਾ ਦਿਵਸ 5 ਅਗਸਤ ਨੂੰ ਮਨਾਇਆ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਲ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਕੁਸ਼ਟ ਆਸ਼ਰਮ ਸੈਕਟਰ 47, ਗੁਰੂ ਗਰੰਥ ਸਾਹਿਬ ਵਿਦਿਆ ਕੇਂਦਰ ਸੈਕਟਰ 28, ਨੇਤਰਹੀਣ ਵਿਦਿਆਰਥੀਆਂ ਦਾ ਸਕੂਲ ਸੈਕਟਰ 26, ਬਿਰਧ ਆਸ਼ਰਮ ਸੈਕਟਰ 15, ਪਿੰਗਲਵਾੜਾ ਸੰਸਥਾ ਸੈਕਟਰ 55, ਗੁਰੂ ਆਸਰਾ ਟਰੱਸਟ ਪਲਸੋਰਾ, ਸਨੇਹਾਲਿਆ ਮਲੋਆ, ਗੁਰੂ ਆਸਰਾ ਟਰੱਸਟ ਫੇਜ਼ 7, ਪ੍ਰਭ ਆਸਰਾ ਟ੍ਰਸਟ ਕੁਰਾਲੀ, ਜੋਤੀ ਕੰਨਿਆ ਆਸ਼ਰਮ ਖਰੜ ਆਦਿ ਥਾਂਵਾਂ ਤੇ ਜਾ ਕੇ ਲੋੜਵੰਦਾਂ ਨੂੰ ਜਰੂਰੀ ਵਰਤੋਂ ਦਾ ਸਮਾਨ ਵੰਡਿਆ ਜਾਵੇਗਾ|

Leave a Reply

Your email address will not be published. Required fields are marked *