ਗੁਰੂ ਤੇਗ ਬਹਾਦਰ ਜੀ ਦੇ ਬਲਿਦਾਨ ਦਿਵਸ ਸੰਬੰਧੀ ਸਮਾਗਮ ਭਲਕੇ

ਐਸ.ਏ.ਐਸ. ਨਗਰ 27 ਜਨਵਰੀ (ਸ.ਬ.) ਭਾਰਤ ਵਿਕਾਸ ਪ੍ਰੀਸ਼ਦ ਵਲੋਂ 28 ਜਨਵਰੀ ਨੂੰ ਗੁਰੂ ਤੇਗ ਬਹਾਦਰ ਜੀ ਦਾ ਬਲੀਦਾਨ ਦਿਵਸ ਮਨਾਇਆ ਜਾ ਰਿਹਾ ਹੈ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭਾਰਤ ਵਿਕਾਸ ਪ੍ਰੀਸ਼ਦ ਦੀ ਮੁਹਾਲੀ ਬਰਾਂਚ ਦੇ ਪ੍ਰਧਾਨ ਮਨਜੀਤ ਸਿੰਘ ਨੇ ਦੱਸਿਆ ਕਿ ਇਹ ਬਲੀਦਾਨ ਦਿਵਸ ਸ਼ਾਂਤੀ ਮਾਡਲ ਸਕੂਲ ਫੇਜ਼-1  ਵਿਖੇ ਕਰਵਾਇਆ ਜਾ ਰਿਹਾ ਹੈ| ਇਸ ਮੌਕੇ ਵੱਖ-ਵੱਖ 15 ਸਕੂਲਾਂ ਦੇ ਬੱਚੇ ਹਿੱਸਾ ਲੈਣਗੇ| ਇਹ ਸਮਾਗਮ ਸਵੇਰੇ 10 ਵਜੇ ਸ਼ੁਰੂ ਹੋਵੇਗਾ ਅਤੇ ਦੁਪਹਿਰ 1.30 ਵਜੇ ਤੱਕ ਚੱਲੇਗਾ|

Leave a Reply

Your email address will not be published. Required fields are marked *