ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਸਬੰਧੀ ਨਗਰ ਕੀਰਤਨ 10 ਨੂੰ

ਐਸ ਏ ਐਸ ਨਗਰ, 7 ਦਸੰਬਰ (ਸ.ਬ.) ਗੁਰਦੁਆਰਾ ਤਾਲਮੇਲ ਕਮੇਟੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਇੱਕ ਮੀਟਿੰਗ ਕਮੇਟੀ ਦੇ ਪ੍ਰਧਾਨ ਸ੍ਰ. ਜੋਗਿੰਦਰ ਸਿੰਘ ਸੌਂਘੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਸਬੰਧੀ ਕੱਢੇ ਜਾਣ ਵਾਲੇ ਨਗਰ ਕੀਰਤਨ ਦੇ ਰੂਟ ਬਾਰੇ ਵਿਚਾਰ ਕੀਤਾ ਗਿਆ|
ਕਮੇਟੀ ਦੇ ਜਨਰਲ ਸਕੱਤਰ ਸ੍ਰ. ਪਰਮਜੀਤ ਸਿੰਘ ਗਿਲ ਨੇ ਦੱਸਿਆ ਕਿ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ 10 ਦਸੰਬਰ ਨੂੰ ਨਗਰ ਕੀਰਤਨ ਦੀ ਆਰੰਭਤ ਸਵੇਰੇ 11.30 ਵਜੇ ਗੁਰਦੁਆਰਾ ਕਲਗੀਧਰ ਸਿੰਘ ਸਭਾ ਫੇਜ਼ 4 ਤੋਂ ਹੋਵੇਗੀ ਅਤੇ ਨਟਗਰ ਕੀਰਤਨ ਬੋਗਲਵਿਲੀਆ ਗਾਰਡਨ ਫੇਜ਼ 4 ਤੋਂ ਪੀ.ਟੀ.ਐਲ. ਚੌਂਕ ਤੋਂ ਖੱਬੇ ਮੁੜ ਕੇ ਫੇਜ਼ 5 ਐਚ.ਈ. ਮਕਾਨਾਂ ਨੂੰ ਹੁੰਦਾ ਹੋਇਆ ਚੀਮਾ ਹਸਪਤਾਲ ਤੋਂ ਸੱਜੇ ਮੁੜ ਕੇ 3-5 ਦੀਆਂ ਲਾਈਟਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਚਾ ਧੰਨ, ਫੇਜ਼ 7 ਦੀਆਂ ਲਾਈਟਾਂ, ਗੁਰਦੁਆਰਾ ਅੰਬ ਸਾਹਿਬ, ਫੇਜ਼ 9 ਦੇ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਸ਼ਾਮ ਲਗਭਗ 5.30 ਵਜੇ ਸਮਾਪਤੀ ਹੋਵੇਗੀ|

Leave a Reply

Your email address will not be published. Required fields are marked *