ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਸਬੰਧੀ ਨਗਰ ਕੀਰਤਨ 20 ਨਵੰਬਰ ਨੂੰ

ਐਸ ਏ ਐਸ ਨਗਰ, 13 ਨਵੰਬਰ (ਸ.ਬ.) ਗੁਰਦੁਆਰਾ ਤਾਲਮੇਲ ਕਮੇਟੀ  ਦੀ ਮੀਟਿੰਗ ਸ੍ਰ. ਜੋਗਿੰਦਰ ਸਿੰਘ ਸੌਂਧੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਕਲਗੀਧਰ ਸਿੰਘ ਸਭਾ ਵਿਖੇ ਹੋਈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਤਾਲਮੇਲ ਕਮੇਟੀ ਦੇ ਪ੍ਰਧਾਨ ਸ੍ਰ. ਜੋਗਿੰਦਰ ਸਿੰਘ ਸੌਂਧੀ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਮਤਾ ਪਾਸ ਕੀਤਾ ਗਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਮੌਕੇ ਨਗਰ ਕੀਰਤਨ ਦਾ ਆਯੋਜਨ 20 ਨਵੰਬਰ ਨੂੰ ਕੀਤਾ ਜਾਵੇਗਾ|
ਉਹਨਾਂ ਦੱਸਿਆ ਕਿ ਇਹ ਨਗਰ ਕੀਰਤਨ ਗੁਰਦੁਆਰਾ ਕਲਗੀਧਰ ਸਿੰਘ ਸਭਾ ਤੋਂ 20 ਨਵੰਬਰ ਨੂੰ 12 ਵਜੇ ਸ਼ੁਰੂ ਹੋਵੇਗਾ ਤੇ ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਫੇਜ 9 ਵਿਖੇ ਸੰਪੂਰਨ  ਹੋਵੇਗਾ|
ਇਸ ਮੀਟਿੰਗ ਵਿੱਚ ਸ ਮਨਜੀਤ ਸਿੰਘ ਮਾਨ, ਪਰਮਜੀਤ ਸਿੰਘ ਗਿਲ, ਅਮਰਜੀਤ ਸਿੰਘ ਪਾਹਵਾ, ਕਰਮ ਸਿੰਘ ਬਬਰਾ, ਮਨਜੀਤ ਸਿੰਘ ਭੱਲਾ, ਹਰਦਿਆਲ ਸਿੰਘ, ਮਾਨ, ਬਲਵਿੰਦਰ ਸਿੰਘ ਟੌਹੜਾ, ਮਹਿੰਦਰ ਸਿੰਘ ਕਾਨਪੁਰੀ, ਸਤਪਾਲ ਸਿੰਘ ਬਾਗੀ, ਨਿਰਮਲ ਸਿੰਘ ਭੁਰਜੀ, ਮਨਮੋਹਨ ਸਿੰਘ ਲੰਗ, ਜਗਤਾਰ ਸਿੰਘ, ਤਰਲੋਚਨ ਸਿੰਘ, ਦਲੀਪ ਸਿੰਘ, ਸੋਹਨ ਸਿੰਘ ਸੂਦ, ਮਲਕੀਤ ਸਿੰਘ, ਜਸਪਾਲ ਸਿੰਘ, ਸੁਰਜੀਤ ਸਿੰਘ ਮਠਾਰੂ, ਗੁਰਮੀਤ ਸਿੰਘ, ਕਰਮ ਸਿੰਘ, ਸੁਰਿੰਦਰ ਸਿੰਘ ਕਲੇਰ, ਜੇ ਪੀ ਸਿੰਘ, ਗੁਰਨਾਮ ਸਿੰਘ, ਭੁਪਿੰਦਰ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *