ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਨਗਰ ਕੀਰਤਨ 23 ਨਵੰਬਰ ਨੂੰ


ਰਾਜਪੁਰਾ, 18 ਨਵੰਬਰ (ਸ.ਬ.) ਪਿੰਡ ਹਰਪਾਲਪੁਰ ਵਿਖੇ ਗੁਰਦੁਆਰਾ                ਕਮੇਟੀ, ਖਾਲਸਾ ਵੈਲਫੇਅਰ ਸੁਸਾਇਟੀ, ਹਰਪਾਲਪੁਰ  ਪੰਚਾਇਤ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ 23 ਨਵੰਬਰ ਨੂੰ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਆਯੋਜਿਤ ਕੀਤਾ ਜਾ ਰਿਹਾ ਹੈ|
ਇਸ ਸਬੰਧੀ ਜਾਣਕਾਰੀ ਦਿੰੰਦਿਆਂ ਪੰਥਕ ਆਗੂ ਗੁਰਸੇਵ ਸਿੰਘ ਹਰਪਾਲਪੁਰ ਨੇ ਦੱਸਿਆ ਕਿ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛੱਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ  ਇਹ ਨਗਰ ਕੀਰਤਨ ਇਤਿਹਾਸਕ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਂਵੀਂ ਹਰਪਾਲਪੁਰ ਤੋਂ ਆਰੰਭ ਹੋ ਕੇ ਲੋਚਮਾ, ਸਾਹਲ, ਫਰੀਦਪੁਰ ਜੱਟਾਂ, ਹਸਨਪੁਰ ਕਬੂਲਪੁਰ, ਸਲੇਮਪੁਰ ਸੇਖਾਂ, ਨੌਗਾਵਾਂ, ਬੀਬੀਪੁਰ ਜਖੇਪਲ, ਘੱਗਰ ਸਰਾਏਂ, ਮਦਨਪੁਰ ਚਲਹੇੜੀ, ਫੋਕਲ ਪੁਆਇੰਟ, ਗਗਨ ਚਂੌਕ, ਕੈਲੀਬਰ ਮਾਰਕੀਟ, ਆਈ ਟੀ ਅ ਾਈ ਚੌਂਂਕ, ਟਾਹਲੀ ਵਾਲਾ ਚੌਂਕ, ਨੀਲਪੁਰ, ਭੋਗਲਾਂ, ਖਾਨਪੁਰ, ਸੂਹਰੋਂ, ਕੁੱਬਾਖੇੜੀ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਹਰਪਾਲਪੁਰ ਵਿਖੇ ਸੰਪੂਰਨ  ਹੋਵੇਗਾ| 
ਉੁਹਨਾਂ ਦਸਿਆ ਕਿ ਇਸ ਨਗਰ ਕੀਰਤਨ ਦੌਰਾਨ ਭਾਈ ਬਲਜੀਤ ਸਿੰਘ ਦਾਦੂਵਾਲ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਗਿਆਨੀ ਸੁਖਦੇਵ ਸਿੰਘ, ਭਾਈ ਗੁਰਪ੍ਰੀਤ ਸਿੰਘ ਰੰਧਾਵਾ, ਸੰਤ ਗੁਰਚਰਨ ਸਿੰਘ ਮਰਦਾਂਪੁਰ ਵਾਲੇ, ਸੰਤ ਪ੍ਰੀਤਮ ਸਿੰਘ ਰਾਜਪੁਰਾ ਵਾਲੇ, ਭਾਈ ਭਗਵੰਤ ਸਿੰਘ, ਭਾਈ ਜਸਵਿੰਦਰ ਸਿੰਘ, ਸੰਤ ਗੁਲਾਬ ਸਿੰਘ, ਭਾਈ ਮਨਪ੍ਰੀਤ ਸਿੰਘ, ਢਾਡੀ ਜਥਾ ਪਾਈ ਸੁਖਜਿੰਦਰ ਸਿੰਘ ਵੀ ਸ਼ਾਮਲ ਹੋਣਗੇ|

Leave a Reply

Your email address will not be published. Required fields are marked *