ਗੁਰੂ ਤੇਗ ਬਹਾਦਰ ਮਾਡਲ ਹਾਈ ਸਕੂਲ ਫੇਜ਼ 1 ਮੁਹਾਲੀ ਦਾ ਨਤੀਜਾ ਸ਼ਾਨਦਾਰ ਰਿਹਾ

ਐਸ ਏ ਐਸ ਨਗਰ, 28 ਮਾਰਚ (ਆਰ ਪੀ ਵਾਲੀਆ) ਗੁਰੂ ਤੇਗ ਬਹਾਦਰ ਮਾਡਲ ਹਾਈ ਸਕੂਲ ਫੇਜ਼ 1 ਮੁਹਾਲੀ ਦਾ ਸਾਰੀਆਂ ਹੀ ਕਲਾਸਾਂ ਦਾ ਸਾਲਾਨਾ ਨਤੀਜਾ ਵਧੀਆ ਰਿਹਾ| ਇਸ ਸਬੰਧੀ ਸਕੂਲ ਵਿੱਚ ਆਯੋਜਿਤ ਇੱਕ ਸਾਦੇ ਸਮਾਗਮ ਦੌਰਾਨ ਕਲਾਸਾਂ ਵਿਚੋਂ ਪਹਿਲੇ, ਦੂਜੇ ਅਤੇ ਤੀਜੇ ਨੰਬਰ ਉਪਰ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਅਤੇ ਅਧਿਆਪਕਾਂ ਨ ੂੰ ਸਨਮਾਨਿਤ ਕੀਤਾ ਗਿਆ| ਸਕੂਲ ਦੀਆਂ ਅਧਿਆਪਕਾਵਾਂ ਜੋਗਿੰਦਰ ਕੌਰ ਅਤੇ ਸੁਰੇਖਾ ਸਰੀਨ ਨੂੰ 30 ਸਾਲ ਦੀ ਸੇਵਾ ਉਪਰੰਤ ਸੇਵਾਮੁਕਤ ਹੋਣ ਤੇ ਉਹਨਾਂ ਦਾ ਸਨਮਾਨ ਕੀਤਾ ਗਿਆ| ਇਸ ਮੌਕੇ ਜੋਗਿੰਦਰ ਕੌਰ ਨੂੰ ਸਕੂਲ ਵਲੋਂ 31 ਹਜਾਰ ਅਤੇ ਸੁਰੇਖਾ ਸਰੀਨ ਨੂੰ 15 ਹਜਾਰ ਰੁਪਏ ਦਿਤੇ ਗਏ| ਇਸ ਮੌਕੇ ਸਮੂਹ ਕਮੇਟੀ ਵੱਲੋਂ ਇੱਕ ਲੋੜਵੰਦ ਔਰਤ ਪੂਨਮ ਨੂੰ 10 ਹਜਾਰ ਰੁਪਏ ਦਿਤੇ ਗਏ| ਇਸ ਮੌਕੇ ਸਕੂਲ ਕਮੇਟੀ ਦੇ ਪ੍ਰਧਾਨ ਐਸ ਐਸ ਆਨੰਦ, ਵਿੱਤ ਸਕੱਤਰ ਅਮਰਜੀਤ ਸਿੰਘ ਪਟਿਆਲਵੀ, ਸਲਾਹਕਾਰ ਮਹਿੰਦਰ ਸਿੰਘ ਲੂਣਾ, ਜਨਰਲ ਸਕੱਤਰ ਹਰਿੰਦਰ ਸਿੰਘ, ਮੁੱਖ ਅਧਿਆਪਕਾ ਕਾਂਤਾ ਸ਼ਰਮਾ ਮੌਜੂਦ ਸਨ|

Leave a Reply

Your email address will not be published. Required fields are marked *