ਗੁਰੂ ਤੇ ਧਰਮ ਨੂੰ ਪਿੱਠ ਦੇਣ ਵਾਲੇ ਜਨਤਾ ਦੇ ਸਕੇ ਨਹੀਂ ਹੋ ਸਕਦੇ: ਭਾਈ ਹਰਦੀਪ ਸਿੰਘ

ਐਸ.ਏ.ਐਸ.ਨਗਰ, 28 ਦਸੰਬਰ (ਸ.ਬ.) ਜਿਹੜੇ ਰਾਜਸੀ ਆਗੂ ਆਪਣੇ ਧਰਮ ਦੇ ਸਿਧਾਂਤਾ ਦਾ ਸਤਿਕਾਰ ਨਹੀਂ ਕਰ ਸਕਦੇ ਉਹ ਦੂਸਰਿਆਂ ਦੇ ਧਰਮ ਦਾ ਸਤਿਕਾਰ ਕੀ ਕਰਨਗੇ| ਆਮ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਵੋਟਾਂ ਦੀ ਖਾਤਰ, ਰਾਜਸੀ ਡਰਾਮੇਬਾਜੀ ਵੱਜੋਂ ਆਪਣੇ ਗੁਰੂ ਤੇ ਧਰਮ ਨੂੰ ਪਿੱਠ ਦੇਣ ਵਾਲੇ ਆਗੂ ਜਨਤਾ ਦੇ ਸਕੇ ਨਹੀਂ ਹੋ  ਸਕਦੇ|
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਆਜਾਦ ਮੈਂਬਰ ਅਤੇ ਸਿੰਘ ਸਭਾ ਪੰਜਾਬ ਦੇ ਕਨਵੀਨਰ ਭਾਈ ਹਰਦੀਪ ਸਿੰਘ ਨੇ ਕਿਹਾ ਕਿ ਹਰ ਹਿੰਦੂ, ਸਿੱਖ, ਮੁਸਲਮਾਨ ਅਤੇ ਇਸਾਈ ਆਪੋ-ਆਪਣੇ ਧਰਮ ਦੇ ਸਿਧਾਂਤਾ ਦੇ ਪੱਕੇ ਰਹਿਣ ਅਤੇ ਸਾਨੂੰ ਸਭ ਨੂੰ ਦੂਸਿਰਆਂ ਦੇ ਧਰਮ, ਵਿਚਾਰਧਾਰਾ ਅਤੇ ਭਾਵਨਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ| ਦੂਸਰਿਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਗੈਰ ਮਨੁੱਖੀ ਤੇ ਨੀਵੀਂ ਸੋਚ ਦਾ ਲੱਛਣ ਹੁੰਦਾ ਹੈ|
ਉਹਨਾਂ ਕਿਹਾ ਕਿ ਅਕਾਲੀ ਮੰਤਰੀ ਸ੍ਰ. ਮਲੂਕਾ ਵੱਲੋਂ ਦਫਤਰ ਉਦਘਾਟਨ ਸਮੇਂ ਰਮਾਇਨ ਪਾਠ ਤੋਂ ਬਾਅਦ ਸਿੱਖ ਅਰਦਾਸ ਦਾ ਸਵਾਂਗ ਕਰਦਿਆਂ ਅਰਦਾਸ ਕਰਵਾਉਣਾ ਸਿੱਖ ਹਿਰਦਿਆਂ ਵਿੱਚ ਰੋਹ ਤੇ ਬੇਚੈਨੀ ਪੈਦਾ ਕਰਨ ਵਾਲੀ ਨਿੰਦਨਯੋਗ ਘਟਨਾ ਹੈ ਜਿਸ ਦੀ ਸਿੰਘ ਸਭਾ ਪੰਜਾਬ ਨਿਖੇਧੀ ਕਰਦੀ ਹੈ|
ਸ਼੍ਰੋਮਣੀ ਕਮੇਟੀ ਅਤੇ ਰਾਜਨੀਤਿਕ ਸਰਪ੍ਰਸਤੀ ਹੇਠ ਚਲ ਰਹੇ ਤਖਤਾਂ ਦੇ ਮੁੱਖ ਸੇਵਾਦਾਰ ਸਿੱਖ ਪਰੰਪਰਾਵਾਂ ਨੂੰ ਸਾਂਭਨ ਵਿੱਚ ਲਗਾਤਾਰ ਨਾਕਾਮ ਹੋ ਰਹੇ ਹਨ ਸ਼੍ਰੋਮਣੀ ਕਮੇਟੀ ਨੂੰ ਪੰਥਕ ਸਿਰਮੌਰਤਾ ਬਰਕਰਾਰ ਰੱਖਦਿਆਂ ਸਭ ਲਈ ਇਕਸਾਰ ਮਾਪਦੰਡ ਅਪਨਾਉਣੇ ੇ ਚਾਹੀਦੇ ਹਨ ਅਤੇ ਇਕ ਧੜੇ ਦੀ ਗੁਲਾਮੀ ਕਰਦਿਆਂ ਪੰਥਕ ਪਰੰਪਰਾਵਾਂ ਨੂੰ ਖੋਰਾ ਲਗਾਉਣ ਤੋਂ ਗੁਰੇਜ ਕੀਤਾ ਜਾਵੇ| ਸ੍ਰ. ਮਲੂਕਾ ਨੂੰ ਇਸ ਘਟਨਾ ਦਾ ਪਸਚਤਾਪ ਅਤੇ ਸਾਰੇ ਰਾਜਨੀਤਿਕ ਆਗੂਆਂ ਨੂੰ ਇਸ ਤੋਂ ਸਬਕ ਲੈਣਾ ਚਾਹੀਦਾ ਹੈ|

Leave a Reply

Your email address will not be published. Required fields are marked *