ਗੁਰੂ ਨਾਨਕ ਦੇਵ ਕਾਲਜ ਆਫ ਐਜੂਕੇਸ਼ਨ, ਮਜਾਤੜੀ ਦਾ ਨਤੀਜਾ ਰਿਹਾ ਸ਼ਾਨਦਾਰ

ਐਸ ਏ ਐਸ ਨਗਰ, 28 ਅਪ੍ਰੈਲ (ਸ.ਬ.) ਗੁਰੂ ਨਾਨਕ ਦੇਵ ਕਾਲਜ ਆਫ ਐਜੂਕੇਸ਼ਨ, ਮਜਾਤੜੀ (ਮੁਹਾਲੀ) ਦਾ ਸੈਸ਼ਨ 2016-18 ਦਾ ਬੀ. ਐਡ. (ਸਮੈਸਟਰ ਤੀਜਾ) ਅਤੇ ਡੀ. ਐਲ. ਐਡ. ਦਾ (ਸਾਲ ਪਹਿਲਾ) ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਾਮਿਲਾ ਨੇ ਦੱਸਿਆ ਕਿ ਕਾਲਜ ਦੀ ਬੀ. ਐਡ. ਵਿਦਿਆਰਥਣ ਸੰਦੀਪ ਕੌਰ 91.33 ਫੀਸਦੀ ਅਤੇ ਪੂਜਾ 91.33ਫੀਸਦੀ ਨੰਬਰ ਲੈ ਕੇ ਪਹਿਲੇ, ਮਨਪ੍ਰੀਤ ਕੌਰ 89.6 ਲੈ ਕੇ ਦੂਸਰਾ ਸਥਾਨ ਅਤੇ ਮਨਪ੍ਰੀਤ ਕੌਰ 88.33 ਫੀਸਦੀ ਲੈ ਕੇ ਤੀਸਰੇ ਸਥਾਨ ਤੇ ਰਹੀ| ਇਸ ਤੋਂ ਇਲਾਵਾ 95 ਫੀਸਦੀ ਵਿਦਿਆਰਥੀਆਂ ਦੇ ਅੰਕ 80 ਫੀਸਦੀ ਤੋਂ ਵੱਧ ਹਨ ਅਤੇ ਨਤੀਜਾ 100 ਫੀਸਦੀ ਰਿਹਾ ਹੈ| ਇਸ ਦੇ ਨਾਲ ਹੀ ਕੋਰਸ ਡੀ. ਐਲ. ਐਡ. ਦੀ ਵਿਦਿਆਰਥਣ ਮਮਤਾ ਗੋਇਲ 84.60 ਫੀਸਦੀ, ਜਸਵਿੰਦਰ ਕੌਰ 83.30 ਫੀਸਦੀ ਅਤੇ ਮਨਦੀਪ ਕੌਰ 81.75 ਫੀਸਦੀ ਅੰਕ ਪ੍ਰਾਪਤ ਕਰਕੇ ਕ੍ਰਮਵਾਰ – ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ| ਇਸ ਤੋਂ ਇਲਾਵਾ 7 ਵਿਦਿਆਰਥੀਆਂ ਨੇ 80 ਫੀਸਦੀ ਤੋਂ ਵੱਧ ਅਤੇ ਬਾਕੀ ਸਾਰੇ ਵਿਦਿਆਰਥੀਆਂ ਨੇ 70 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ਕਾਲਜ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ|

Leave a Reply

Your email address will not be published. Required fields are marked *