ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ ਕਰਵਾਇਆ

ਐਸ ਏ ਐਸ ਨਗਰ, 1 ਨਵੰਬਰ (ਸ.ਬ.) ਦਸਮੇਸ਼ ਖਾਲਸਾ ਸੀ. ਸੈਕੰ. ਸਕੂਲ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਉਤਸ਼ਾਹ ਨਾਲ ਮਨਾਇਆ ਗਿਆ| ਇਸ ਮੌਕੇ ਤੇ ਸਕੂਲ ਦੇ ਕੋ ਕਨਵੀਨਰ ਸ. ਦੀਪ ਸਿੰਘ ਨੇ ਬੱਚਿਆਂ ਨੂੰ ਅਤੇ ਸਮੂਹ ਸਟਾਫ ਨੂੰ ਗੁਰਪੁਰਬ ਦੀ ਲੱਖ ਲੱਖ ਵਧਾਈ ਦਿਤੀ| ਇਸ ਮੌਕੇ ਤੇ ਸ. ਅਵਤਾਰ ਸਿੰਘ ਚੁੱਗ ਨੇ ਗੁਰੂ ਨਾਨਕ ਦੇਵ ਜੀ ਦੇ ਤਿੰਨ ਸੁਨਹਿਰੀ ਸਿਧਾਂਤ, ਕਿਰਤ ਕਰੋ, ਨਾਮ ਜਪੋ ਤੇ ਵੰਡ ਛੱਕੋ ਨੂੰ ਆਪਣੀ ਰੋਜਾਨਾ ਜਿੰਦਗੀ ਵਿੱਚ ਅਮਲ ਕਰਨ ਨੂੰ ਕਿਹਾ| ਸਕੂਲ ਦੇ ਵਾਇਸ ਪ੍ਰਿੰਸੀਪਲ ਸ੍ਰੀ ਮਤੀ ਕਿਰਨ ਅਰੋੜਾ ਨੇ ਬੱਚਿਆਂ ਨੂੰ ‘ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ’ ਦੇ ਸ੍ਰੇਸ਼ਟ ਫੁਰਮਾਨ ਅਨੁਸਾਰ ਬੱਚਿਆਂ ਨੂੰ ਨਿਮਰਤਾ ਤੇ ਹਲੀਮੀ ਭਰੇ, ਮਿੱਠ ਬੋਲੜੇ ਸੁਭਾਅ ਤੇ ਜੋਰ ਦਿੱਤਾ| ਇਸ ਮੌਕੇ ਤੇ ਬੱਚਿਆਂ ਦੀਆਂ ਕਵਿਤਾਵਾਂ, ਸਾਖੀਆਂ ਅਤੇ ਕੁਇਜ ਵੀ ਕਰਵਾਏ ਗਏ| ਅਖੀਰ ਵਿੱਚ ਬੱਚਿਆਂ ਨੇ ਸ਼ਬਦ ਗਾਇਨ ਕੀਤਾ| ਸ੍ਰੀਮਤੀ ਅੰਮ੍ਰਿਤਪਾਲ ਕੌਰ ਤੇ ਸ. ਸੁਖਵਿੰਦਰ ਸਿੰਘ ਨੇ ਸਟੇਜ ਸੰਭਾਲੀ| ਸਮਾਪਤੀ ਉਪਰੰਤ ਗੁਰੂ ਕਾ ਲੰਗਰ ਵੀ ਵਰਤਾਇਆ ਗਿਆ|

Leave a Reply

Your email address will not be published. Required fields are marked *