ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ ਦਾ ਆਯੋਜਨ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ ਦਾ ਆਯੋਜਨ
ਵੱਖ ਵੱਖ ਥਾਂਵਾਂ ਉਪਰ ਸ਼ਰਧਾਲੂਆਂ ਨੇ ਲਗਾਏ ਲੰਗਰ
ਐਸ ਏ ਐਸ ਨਗਰ, 2 ਨਵੰਬਰ (ਸ.ਬ.) ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਤਾਲਮੇਲ  ਕਮੇਟੀ ਮੁਹਾਲੀ ਵਲੋਂ ਇੱਕ ਨਗਰ ਕੀਰਤਨ ਦਾ ਆਯੋਜਨ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਕੀਤਾ ਗਿਆ|
ਬਾਬਾ ਅਵਤਾਰ ਸਿੰਘ ਧੂਲਕੋਟ ਦੀ ਸਰਪ੍ਰਸਤੀ ਹੇਠ ਨਗਰ ਕੀਰਤਨ ਦੀ ਸ਼ੁਰੂਆਤ ਗੁਰਦੁਆਰਾ ਗੋਬਿੰਦਸਰ ਪਿੰਡ ਮੁਹਾਲੀ ਵਿਖੇ ਅਰਦਾਸ ਉਪਰੰਤ ਕੀਤੀ ਗਈ| ਇਸ ਉਪਰੰਤ ਜੈਕਾਰਿਆਂ ਦੀ ਗੂੰਜ ਵਿਚ ਨਗਰ ਕੀਰਤਨ ਰਵਾਨਾ ਹੋਇਆ| ਨਗਰ ਕੀਰਤਨ ਵਿੱਚ ਵੱਖ-ਵੱਖ ਸਕੂਲਾਂ ਦੇ ਬੱਚੇ, ਬੈਂਡ ਪਾਰਟੀਆਂ ਅਤੇ ਵੱਡੀ ਗਿਣਤੀ ਸ਼ਰਧਾਲੂ ਵੀ ਸ਼ਾਮਲ ਸਨ, ਜਿਹੜੇ ਕੀਰਤਨ ਕਰਦੇ ਨਗਰ ਕੀਰਤਨ ਦੇ ਨਾਲ ਨਾਲ ਚੱਲ ਰਹੇ ਸਨ| ਨਗਰ ਕੀਰਤਨ ਦੇ ਅੱਗੇ ਗਤਕਾ ਪਾਰਟੀ ਵੱਲੋਂ ਗਤਕੇ ਦੇ ਜੌਹਰ ਵਿਖਾਏ ਜਾ ਰਹੇ ਸਨ| ਨਗਰ ਕੀਰਤਨ ਦਾ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਸ਼ਰਧਾਲੂਆਂ ਵਲੋਂ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਲਈ ਥਾਂ ਥਾਂ ਲੰਗਰ ਵੀ ਲਗਾਏ ਗਏ|
ਗੁਰਦੁਆਰਾ  ਗੋਬਿੰਦਸਰ ਫੇਜ਼ 1 ਤੋਂ ਆਰੰਭ ਹੋਇਆ ਨਗਰ ਕੀਰਤਨ  ਖਬਰ ਲਿਖੇ ਜਾਣ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੇਜ਼-1 ਪੁਰਾਣਾ ਡੀ ਸੀ ਦਫਤਰ, ਫਰੈਂਕੋ ਹੋਟਲ, ਡਿਪਲਾਸਟ ਚੌਂਕ, ਮਦਨ ਪੁਰਾ ਚੌਂਕ, ਗੁਰਦੁਆਰਾ ਸਾਚਾ ਧੰਨ ਫੇਜ਼ 3ਬੀ-1, ਗੁਰਦੁਆਰਾ ਅੰਬ ਸਾਹਿਬ ਤੱਕ ਪਹੁੰਚ ਗਿਆ ਸੀ| ਇਸ ਤੋਂ ਅੱਗੇਗੁਰਦੁਆਰਾ ਸੀ੍ਰ ਗੁਰੂ ਸਿੰਘ ਸਭਾ ਫੇਜ਼-11 ਵਿਖੇ ਸੰਪੂਰਨ ਹੋਣਾ ਸੀ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰ. ਜੋਗਿੰਦਰ ਸਿੰਘ ਸੋਂਧੀ ਪ੍ਰਧਾਨ  ਤਾਲਮੇਲ ਕਮੇਟੀ, ਹਰਦਿਆਲ ਸਿੰਘ ਮਾਨ, ਚੇਅਰਮੈਨ, ਪਰਮਜੀਤ ਸਿੰਘ ਗਿੱਲ, ਮਨਜੀਤ ਸਿੰਘ ਮਾਨ, ਅਮਰਜੀਤ ਸਿੰਘ ਪਾਹਵਾ, ਮਨਜੀਤ ਸਿੰਘ ਭੱਲਾ, ਨਾਰਾਇਣ ਸਿੰਘ ਸਿੱਧੂ ਐਮ. ਸੀ, ਪਰਮਜੀਤ ਸਿੰਘ ਕਾਹਲੋਂ ਐਮ. ਸੀ., ਜਸਮੇਰ ਸਿੰਘ ਬਾਠ, ਕਰਮਸਿੰਘ ਬਬਰਾ, ਸਵਿੰਦਰ ਸਿੰਘ  ਖੋਖਰ, ਨਿਰਮਲ ਸਿੰਘ ਭੁਰਜੀ, ਬਲਜੀਤ ਸਿੰਘ ਕੁੰਭੜਾ, ਜੇ ਪੀ ਸਿੰਘ, ਅਮਨਦੀਪ ਸਿੰਘ ਅਬਿਆਨਾ, ਹਰਮਨਪ੍ਰੀਤ ਸਿੰਘ ਪ੍ਰਿੰਸ, ਤਰਲੋਚਨ ਸਿੰਘ ਹਾਜਰ ਸਨ|

Leave a Reply

Your email address will not be published. Required fields are marked *