ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ 2 ਨਵੰਬਰ ਨੂੰ

ਐਸ ਏ ਐਸ ਨਗਰ, 16 ਅਕਤੂਬਰ (ਸ.ਬ.) ਗੁਰਦੁਆਰਾ ਤਾਲਮੇਲ ਕਮੇਟੀ ਦੀ ਮੀਟਿੰਗ ਸ੍ਰ. ਜੋਗਿੰਦਰ ਸਿੰਘ ਸੋਂਧੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਗੋਬਿੰਦਸਰ ਪਿੰਡ ਮੁਹਾਲੀ ਵਿਖੇ ਹੋਈ ਜਿਸ ਵਿੱਚ ਪਾਸ ਕੀਤਾ ਗਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਹਰ ਸਾਲ ਦੀ ਤਰ੍ਹਾਂ ਇੱਕ ਮਹਾਨ ਨਗਰ ਕੀਰਤਨ ਦਾ ਆਯੋਜਨ 2 ਨਵੰਬਰ ਨੂੰ ਕੀਤਾ ਜਾਵੇਗਾ| ਇਹ ਨਗਰ ਕੀਰਤਨ ਗੁਰਦੁਆਰਾ ਗੋਬਿੰਦਸਰ ਪਿੰਡ ਮੁਹਾਲੀ ਤੋਂ ਸਵੇਰੇ 10:00 ਵਜੇ ਆਰੰਭ ਹੋਵੇਗਾ ਅਤੇ ਸਮਾਪਤੀ ਰਾਤ 8:00 ਵਜੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੇਜ਼-11 ਵਿੱਚ ਕੀਤੀ ਜਾਵੇਗੀ|
ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਭਾਈ ਘਨੱਈਆ ਜਥਾ, ਪਰਮਜੀਤ ਸਿੰਘ ਗਿਲ ਪ੍ਰਧਾਨ ਸਾਚਾ ਧੰਨੁ, ਬਲਵਿੰਦਰ ਸਿੰਘ ਜਨਰਲ ਸਕੱਤਰ ਸਾਚਾ ਧੰਨੁ, ਸ਼ਿੰਗਾਰਾ ਸਿੰਘ ਸੈ.68, ਭਜਨ ਸਿੰਘ, ਭੁਪਿੰਦਰ ਸਿੰਘ ਜਨਰਲ ਸਕੱਤਰ ਫੇਜ਼-6, ਬਲਵਿੰਦਰ ਸਿੰਘ ਫੇਜ਼-6, ਸੋਹਣ ਸਿੰਘ ਸੂਦ, ਸੰਤ ਸੁਰਿੰਦਰ ਸਿੰਘ ਗੁਰਦੁਆਰਾ ਧੰਨਾ ਭਗਤ, ਸੁਰਜੀਤ ਸਿੰਘ ਮਠਾਰੂ ਬੈਰੀਅਰ ਗੁਰਦੁਆਰਾ, ਤਰਲੋਚਨ ਸਿੰਘ ਭਗਤ ਨਾਮਦੇਵ ਜੀ, ਮਨਜੀਤ ਸਿੰਘ ਮਾਨ ਦਸਮੇਸ਼ ਵੈਲਫੇਅਰ ਕੌਂਸਲ, ਗੁਰਮੇਲ ਸਿੰਘ ਗੁਰਦੁਆਰਾ ਪਿੰਡ ਮੁਹਾਲੀ, ਸੁਰਿੰਦਰ ਸਿੰਘ ਕਲੇਰ, ਸਵਰਨ ਸਿੰਘ ਭੁੱਲਰ, ਮਨਜੀਤ ਸਿੰਘ ਭਲਾ, ਸਤਪਾਲ ਸਿੰਘ ਬਾਗੀ ਬਾਬਾ ਦੀਪ ਸਿੰਘ ਅਖਾੜਾ, ਨਿਰਮਲ ਸਿੰਘ ਭੂਰਜੀ, ਗੁਰਸ਼ਰਨ ਸਿੰਘ ਧੂਲਕੋਟ, ਮੇਹਰਵਾਨ ਸਿੰਘ ਭਗਤ ਧੰਨਾ ਜੀ ਬਲਬੀਰ ਸਿੰਘ ਦਸਮੇਸ਼ ਵੈਲਫੇਅਰ ਕਾਉਂਸਲ ਅਤੇ ਗੁਰਚਰਨ ਸਿੰਘ ਨੰਨੜਾ ਮੀਤ ਪ੍ਰਧਾਨ ਰਾਮਗੜੀਆ ਸਭਾ, ਪ੍ਰੀਤਮ ਸਿੰਘ ਫੇਜ਼-1, ਬਲਦੇਵ ਸਿੰਘ, ਜਤਿੰਦਰਪਾਲ ਸਿੰਘ, ਜੀਤ ਸਿੰਘ, ਦਿਆਲ ਸਿੰਘ, ਹਰਵਿੰਦਰ ਸਿੰਘ ਫੇਜ਼-5, ਰਜਿੰਦਰ ਸਿੰਘ ਫੇਜ਼-5, ਸਵਰਨ ਸਿੰਘ ਪਿੰਡ ਮੁਹਾਲੀ, ਗੁਰਮੇਲ ਸਿੰਘ ਅਤੇ ਨਿਸ਼ਾਨ ਸਿੰਘ ਵੀ ਹਾਜਰ ਸਨ|

Leave a Reply

Your email address will not be published. Required fields are marked *