ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਨਗਰ ਕੀਰਤਨ 28 ਨਵੰਬਰ ਨੂੰ


ਐਸ ਏ ਐਸ ਨਗਰ, 19 ਨਵੰਬਰ (ਸ.ਬ.)  ਗੁਰਦੁਆਰਾ ਤਾਲਮੇਲ              ਕਮੇਟੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ 28 ਨਵੰਬਰ ਨੂੰ ਨਗਰ ਕੀਰਤਨ ਦਾ ਆਯੋਜਨ ਕੀਤਾ ਜਾਵੇਗਾ| ਇਸ ਸੰਬੰਧੀ ਫੈਸਲਾ            ਤਾਲਮੇਲ ਕਮੇਟੀ ਦੀ ਇਕ ਮੀਟਿੰਗ ਦੌਰਾਨ ਲਿਆ ਗਿਆ ਹੈ| 
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਤਾਲਮੇਲ ਕਮੇਟੀ ਦੇ  ਪ੍ਰੈਸ ਸਕੱਤਰ ਮਨਜੀਤ ਸਿੰਘ ਭੱਲਾ ਨੇ ਦਸਿਆ ਕਿ ਕਮੇਟੀ ਦੇ ਪ੍ਰਧਾਨ ਸ੍ਰ. ਜੋਗਿੰਦਰ ਸਿੰਘ ਸੌਂਧੀ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ  ਫੈਸਲਾ ਕੀਤਾ ਗਿਆ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ  28 ਨਵੰਬਰ ਨੂੰ ਸ੍ਰੀ ਗੁਰੂ ਗੰਥ ਸਾਹਿਬ ਦੀ ਅਗਵਾਈ ਹੇਠ ਪੰਜ ਪਿਆਰਿਆਂ ਅਤੇ ਸੰਗਤ ਵਲੋਂ  ਸਵੇਰੇ 10.00 ਵਜੇ ਗੁਰਦੁਆਰਾ ਗੋਬਿੰਦਸਰ ਮੁਹਾਲੀ ਪਿੰਡ ਤੋਂ ਨਗਰ ਕੀਰਤਨ ਦੀ ਆਰੰਭਤਾ ਕੀਤੀ ਜਾਵੇਗੀ| ਨਗਰ ਕੀਰਤਨ ਗੁਰਦੁਆਰਾ ਗੋਬਿੰਦਸਰ ਨਾਲ ਲਗਦੀ ਮਾਰਕੀਟ ਵਿਚੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਫੇਜ਼ ਇੱਕ, ਪੁਰਾਣਾ ਡੀ ਸੀ ਆਫਿਸ, ਫਰੈਂਕੋ ਹੋਟਲ, ਦੋ ਚਾਰ ਚੌਂਕ ਡਿਪਪਲਾਸਟ, ਮਦਨਪੁਰਾ ਚੌਕ, ਤਿੰਨ ਪੰਜ ਦੀਆਂ ਲਾਈਟਾਂ, ਗੁਰਦੁਆਰਾ ਸਾਚਾ ਧਨ, ਅੰਬਾਂ ਵਾਲਾ ਚੌਂਕ, ਗੁਰਦੁਆਰਾ ਅੰਬ ਸਾਹਿਬ ਤੋਂ           ਫੇਜ਼ 9-10 ਦੀ ਸੜਕ ਤੋਂ ਲੰਘਦਾ ਹੋਇਆ ਗੁਰਦੁਆਰਾ ਸਿੰਘ ਸਭਾ ਫੇਜ਼ ਗਿਆਰਾਂ ਵਿਖੇ ਸੰਪੂਰਨ ਹੋਵੇਗਾ| 
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਮਨਜੀਤ ਸਿੰਘ ਮਾਨ, ਪ੍ਰੀਤਮ ਸਿੰਘ, ਬਲਦੇਵ ਸਿੰਘ ਸਿੱਧੂ, ਅਮਰੀਕ ਸਿੰਘ ਸੰਧੂ, ਜਸਪਾਲ ਸਿੰਘ, ਕਰਨਪਾਲ ਸਿੰਘ, ਬਲਦੇਵ ਸਿੰਘ, ਨਛੱਤਰ ਸਿੰਘ, ਹਰਦੀਪ ਸਿੰਘ, ਕਿਰਪਾਲ ਸਿੰਘ ਕਲਕੱਤਾ, ਗੁਰਮੀਤ ਸਿੰਘ, ਅਮਰੀਕ ਸਿੰਘ, ਬਲਵੀਰ ਸਿੰਘ ਖ਼ਾਲਸਾ, ਜਗਮੇਲ ਸਿੰਘ, ਗੁਰਬਖਸ਼ ਸਿੰਘ, ਦਿਆਲ ਸਿੰਘ,  ਹਰਮਿੰਦਰ ਸਿੰਘ, ਬਲਵਿੰਦਰ ਸਿੰਘ, ਰਣਜੀਤ ਸਿੰਘ ਗਿੱਲ, ਭਜਨ ਸਿੰਘ, ਮਹਿੰਦਰ ਸਿੰਘ, ਤਰਸੇਮ ਸਿੰਘ ਅਤੇ ਕਰਮ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *