ਗੁਰੂ ਨਾਨਕ ਮਾਰਕੀਟ ਫੇਜ਼-1 ਦੀਆਂ ਸਮੱਸਿਆਵਾਂ ਦੇ ਹੱਲ ਕਰਨ ਲਈ ਉਪਰਾਲੇ ਜਾਰੀ: ਰਿੰਕੂ

ਐਸ ਏ ਐਸ ਨਗਰ, 28 ਅਪ੍ਰੈਲ (ਸ.ਬ) ਗੁਰੂ ਨਾਨਕ ਮਾਰਕੀਟ ਫੇਜ਼-1 ਦੇ ਨਵੇਂ ਬਣੇ ਪ੍ਰਧਾਨ ਸ੍ਰੀ ਰਾਕੇਸ਼ ਕੁਮਾਰ ਰਿੰਕੂ ਨੇ ਕਿਹਾ ਕਿ ਇਸ ਮਾਰਕੀਟ ਦੀਆਂ ਸਾਰੀਆਂ ਸਮੱਸਿਆਵਾਂ ਦੇ ਹਲ ਲਈ ਉਪਰਾਲੇ ਕੀਤੇ ਜਾਣਗੇ|
ਅੱਜ ਇਸ ਪੱਤਰਕਾਰ ਨਾਲ ਗਲਬਾਤ ਕਰਦਿਆਂ ਉਹਨਾਂ ਕਿਹਾ ਕਿ ਇਸ ਮਾਰਕੀਟ ਨੂੰ ਬਣੇ ਹੋਏ 35 ਸਾਲ ਹੋ ਗਏ ਹਨ ਪਰ ਇਹ ਮਾਰਕੀਟ ਅਜੇ ਤੱਕ ਕੱਚੀ ਹੀ ਹੈ, ਇਸ ਮਾਰਕੀਟ ਨੂੰ ਪੱਕਾ ਕਰਵਾਉਣ ਲਈ ਸਥਾਨਕ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਨਾਲ ਮੁਲਾਕਾਤ ਕਰਕੇ ਇਸ ਮਾਰਕੀਟ ਨੂੰ ਪੱਕਾ ਕਰਨ ਦੀ ਮੰਗ ਕੀਤੀ ਜਾਵੇਗੀ| ਉਹਨੇ ਕਿਹਾ ਕਿ ਇਸ ਮਾਰਕੀਟ ਵਿਚ ਜਲਦੀ ਹੀ ਔਰਤਾਂ ਅਤੇ ਮਰਦਾਂ ਲਈ ਵੱਖ-ਵੱਖ ਥਾਵਾਂ ਉਪਰ ਬਾਥਰੂਮ ਬਣਾ ਦਿੱਤੇ ਜਾਣਗੇ| ਇਸ ਤੋਂ ਇਲਾਵਾ ਇਸ ਮਾਰਕੀਟ ਦੀ ਸੁਰਖਿਆ ਵਾਸਤੇ ਸੀ ਸੀ ਟੀ ਵੀ ਕੈਮਰੇ ਵੀ ਲਗਾਏ ਜਾਣਗੇ| ਉਹਨਾਂ ਕਿਹਾ ਕਿ ਉਹ ਇਲਾਕੇ ਦੇ ਦੁਕਾਨਦਾਰਾਂ ਨਾਲ ਕੀਤੇ ਵਾਅਦੇ ਜਲਦੀ ਹੀ ਪੂਰੇ ਕਰਨਗੇ|

Leave a Reply

Your email address will not be published. Required fields are marked *