ਗੁਲਾਬ ਮੇਲਾ 17 ਫਰਵਰੀ ਤੋਂ

ਚੰਡੀਗੜ੍ਹ,1 ਫਰਵਰੀ (ਰਾਹੁਲ) : ਚੰਡੀਗੜ੍ਹ ਦੇ ਰੋਜ ਗਾਰਡਨ ਵਿਖੇ ਹਰ ਸਾਲ ਮਨਾਇਆ ਜਾਣ ਵਾਲਾ ਰੋਜ ਫੈਸਟੀਵਲ ਇਸ ਵਾਰ ਵੀ 17 ਫਰਵਰੀ ਤੋਂ 19 ਫਰਵਰੀ ਤੱਕ ਕਰਵਾਇਆ ਜਾ ਰਿਹਾ ਹੈ| ਇਸ ਰੋਜ ਫੈਸਟੀਵਲ ਦੀ ਚੰਡੀਗੜ੍ਹ ਦੇ ਵਸਨੀਕਾਂ ਨੂੰ ਪਹਿਲਾਂ ਹੀ ਉਡੀਕ ਸ਼ੁਰੂ ਹੋ ਜਾਂਦੀ ਹੈ| ਇਸ ਫੈਸਟੀਵਲ ਵਿਚ ਤਰਾਂ ਤਰਾਂ ਦੇ ਫੁੱਲਾਂ ਨੂੰ ਸਜਾਇਆਂ ਜਾਂਦਾ ਹੈ ਅਤੇ ਲੋਕਾਂ ਦੇ ਲਈ ਹੋਰ ਵੀ ਕਈ ਚੀਜਾਂ ਦੇਖਣਯੋਗ ਹੁੰਦੀਆਂ ਹਨ| ਇਸ ਮੇਲੇ ਵਿਚ ਕਈ ਫੁੱਲ ਤਾਂ ਵਿਦੇਸਾਂ ਤੋਂ ਵੀ ਮੰਗਵਾਏ ਜਾਂਦੇ ਹਨ| ਇਸ ਮੇਲੇ ਦੀਆਂ ਤਿਆਰੀਆਂ ਜਲਦੀ ਹੀ ਸ਼ੁਰੂ ਹੋ ਰਹੀਆਂ ਹਨ|

Leave a Reply

Your email address will not be published. Required fields are marked *