ਗੁੜੀਆ ਗੈਂਗਰੇਪ: ਗ੍ਰਿਫਤਾਰ ਦੋਸ਼ੀ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ, 7 ਮਈ ਨੂੰ ਹੋਵੇਗੀ ਸੁਣਵਾਈ

ਸ਼ਿਮਲਾ, 25 ਅਪ੍ਰੈਲ (ਸ.ਬ.) ਬਹੁ-ਚਰਚਿਤ ਗੁੜੀਆ ਗੈਂਗਰੇਪ ਅਤੇ ਕਤਲ ਕੇਸ ਵਿੱਚ ਸੀ.ਬੀ.ਆਈ ਵੱਲੋਂ ਗ੍ਰਿਫਤਾਰ ਕੀਤੇ ਗਏ ਦੋਸ਼ੀ ਨੀਲੂ ਨੂੰ ਜ਼ਿਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ| ਅੱਜ ਇਸ ਕੇਸ ਵਿੱਚ ਦੋਸ਼ੀ ਦੀ ਪਹਿਲੀ ਸੁਣਵਾਈ ਹੋਈ|
ਜਿੱਥੇ ਅਦਾਲਤ ਨੇ ਦੋਸ਼ੀ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ| ਹੁਣ ਇਸ ਮਾਮਲੇ ਤੇ ਅਗਲੀ ਸੁਣਵਾਈ 7 ਮਈ ਨੂੰ ਹੋਵੇਗੀ| ਦੋਸ਼ੀ ਨੇ ਇਸ ਕੇਸ ਵਿੱਚ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ| ਸੀ.ਬੀ.ਆਈ ਦੀ ਟੀਮ ਉਸ ਨੂੰ ਕੋਟਖਾਈ ਦੇ ਬਾਨਕੁਫਰ ਇਲਾਕੇ ਵਿੱਚ ਲੈ ਕੇ ਪੁੱਜੀ| ਸੋਮਵਾਰ ਸਵੇਰੇ ਨਿਸ਼ਾਨਦੇਹੀ ਲਈ ਦੋਸ਼ੀ ਨੂੰ ਘਟਨਾ ਸਥਾਨ ਤੇ ਲਿਜਾਇਆ ਗਿਆ|
ਸੀ.ਬੀ.ਆਈ ਨੂੰ ਜਿਸ ਸਥਾਨ ਤੇ ਗੁੜੀਆ ਦੀ ਲਾਸ਼ ਮਿਲੀ ਸੀ, ਦੋਸ਼ੀ ਨੂੰ ਉਥੇ ਲਿਜਾਇਆ ਗਿਆ| 22 ਅਪ੍ਰੈਲ ਨੂੰ ਸੀ.ਬੀ.ਆਈ ਦੀ ਟੀਮ ਦੋਸ਼ੀ ਨੂੰ ਦਿੱਲੀ ਤੋਂ ਸ਼ਿਮਲਾ ਲੈ ਕੇ ਆਈ ਸੀ| ਜਿੱਥੇ ਆਈ.ਜੀ.ਐਮ.ਸੀ ਹਸਪਤਾਲ ਵਿੱਚ ਉਸ ਦਾ ਮੈਡੀਕਲ ਹੋਇਆ ਸੀ| ਸੀ.ਬੀ.ਆਈ ਮਾਮਲੇ ਦੀ ਜਾਂਚ ਕਰ ਰਹੀ ਹੈ| ਦੋਸ਼ੀ ਮੰਡੀ ਦਾ ਰਹਿਣ ਵਾਲਾ ਹੈ|

Leave a Reply

Your email address will not be published. Required fields are marked *