ਗੁੰਡਾਗਰਦੀ : ਫੇਜ਼ 3 ਬੀ 2 ਵਿੱਚ ਚਾਰ ਦਿਨ ਤੋਂ ਤੜਫਦੀ ਜਖਮੀ ਗਾਂ ਚੁੱਕਣ ਆਈ ਗੱਡੀ ਵਾਲਿਆਂ ਨਾਲ ਧੱਕਾ ਮੁੱਕੀ ਕਰਕੇ ਗਾਂ ਨੂੰ ਜਬਰੀ ਛੁੜਾ ਕੇ ਲੈ ਗਏ ਪਸ਼ੂ ਪਾਲਕ

ਐਸ ਏ ਐਸ ਨਗਰ, 20 ਅਗਸਤ  (ਸ.ਬ.) ਸਥਾਨਕ ਫੇਜ਼ 3 ਬੀ 2 ਦੀਆਂ 10 ਮਰਲਾ ਕੋਠੀਆਂ ਵਿੱਚ ਪਿਛਲੇ ਚਾਰ ਪੰਜ ਦਿਨਾਂ ਤੋਂ ਇੱਕ ਜਖਮੀ ਗਾਂ ਘੁੰਮ ਰਹੀ ਸੀ ਜਿਸਦੇ ਜਖਮਾਂ ਤੋਂ ਖੂਨ ਵੀ ਵਗ ਰਿਹਾ ਸੀ ਅਤੇ ਮੁਹੱਲੇ ਵਾਲੇ ਉਸਤੇ ਤਰਸ ਖਾ ਕੇ ਕੁੱਝ ਖਾਣ ਲਈ ਦੇ ਦਿੰਦੇ ਸਨ| ਗਾਂ ਦੀ ਹਾਲਤ ਜਿਆਦਾ ਖਰਾਬ ਹੁੰਦੀ ਵੇਖ ਕੇ ਮੁਹੱਲਾ ਵਾਸੀਆਂ ਵਲੋਂ ਸਾਬਕਾ ਕੌਂਸਲਰ ਸ੍ਰ. ਕੁਲਜੀਤ ਸਿੰਘ ਬੇਦੀ ਨੂੰ ਜਾਣਕਾਰੀ ਦਿੱਤੀ ਗਈ ਜਿਹਨਾਂ ਨਗਰ ਨਿਗਮ ਦੇ ਸਟਾਫ ਨੂੰ ਇਹ ਗਾਂ ਉੱਥੋਂ ਚੁੱਕ ਕੇ ਗਊਸ਼ਾਲਾ ਲਿਜਾਣ ਲਈ ਕਿਹਾ ਪਰੰਤੂ ਜਦੋਂ ਨਗਰ ਨਿਗਮ ਦੀ ਗੱਡੀ ਗਾਂ ਨੂੰ ਲੈਣ ਪਹੁੰਚੀ ਤਾਂ ਮੋਟਰ ਸਾਈਕਲ ਤੇ ਆਏ ਪਿੰਡ ਮਟੌਰ ਦਾ ਇੱਕ ਵਿਅਕਤੀ (ਜੋ ਖੁਦ ਨੂੰ ਇਸ ਗਾਂ ਦਾ ਮਾਲਕ ਦੱਸਦਾ ਸੀ) ਆਪਣੇ ਸਾਥੀਆਂ ਸਮੇਤ ਮੌਕੇ ਤੇ ਪਹੁੰਚ ਗਿਆ ਅਤੇ ਨਿਗਮ ਦੀ ਟੀਮ ਨਾਲ ਧੱਕਾਮੁੱਕੀ ਕਰਕੇ ਗਾਂ ਨੂੰ ਛੁੜਾ ਕੇ ਲੈ ਆਪਣੈ ਨਾਲ ਲੈ ਗਿਆ| 
ਫੇਜ਼ 3 ਬੀ 2 ਦੇ ਵਸਨੀਕ ਸ੍ਰ. ਪੀ੍ਰਤਮ ਸਿੰਘ ਨੇ ਦੱਸਿਆ ਕਿ ਇਹ ਗਾਂ ਪਿਛਲੇ ਚਾਰ ਪੰਜ ਦਿਨਾਂ ਤੋਂ ਇੱਥੇ ਬੈਠੀ ਸੀ ਅਤੇ ਜਖਮੀ ਹਾਲਤ ਵਿੱਚ ਸੀ ਅਤੇ ਉਸਦੀ ਹਾਲਤ ਜਿਆਦਾ ਖਰਾਬ ਲਗਣ ਤੇ ਉਹਨਾਂ ਨੇ ਸਾਬਕਾ ਕੌਂਸਲਰ ਸ੍ਰ. ਕੁਲਜੀਤ ਸਿੰਘ ਬੇਦੀ ਨੂੰ ਇਸਦੀ ਜਾਣਕਾਰੀ ਦਿੱਤੀ ਸੀ ਜਿਹਨਾਂ ਨੇ ਨਿਗਮ ਦੇ ਕਰਮਚਾਰੀਆਂ ਨੂੰ ਉੱਥੇ ਭੇਜਿਆ ਸੀ| ਉਹਨਾਂ ਦੱਸਿਆ ਕਿ ਜਦੋਂ ਨਿਗਮ ਕਰਮਚਾਰੀ ਗਾਂ ਨੂੰ ਗੱਡੀ ਵਿੱਚ ਚੜ੍ਹਾਉਣ ਲੱਗੇ ਤਾਂ ਪਿੰਡ ਮਟੌਰ ਦੇ ਕੁੱਝ ਵਿਅਕਤੀ ਉੱਥੇ ਪਹੁੰਚ ਕੇ ਨਿਗਮ ਦੀ ਟੀਮ ਨਾਲ ਧੱਕਾਮੁੱਕੀ ਕਰਕੇ ਗਾਂ ਨੂੰ ਜਬਰੀ ਛੁੜਾ ਕੇ ਲੈ                  ਗਏ| 
ਗਾਂ ਫੜਣ ਆਏ ਵਰੁਣ ਕੁਮਾਰ ਨੇ ਦੱਸਿਆ ਕਿ ਇਸਤੋਂ ਪਹਿਲਾਂ ਵੀ ਇਹ ਵਿਅਕਤੀ ਇਸੇ ਤਰ੍ਹਾਂ ਜਾਨਵਰਾਂ ਨੂੰ ਜਬਰੀ ਛੁੜਾ ਕੇ ਲੈ ਜਾਂਦੇ ਹਨ ਅਤੇ ਇਹਨਾਂ ਦੇ ਖਿਲਾਫ ਅਧਿਕਾਰੀਆਂ ਵਲੋਂ ਮਾਮਲਾ ਦਰਜ ਨਾ ਕਰਵਾਏ ਜਾਣ ਕਾਰਨ ਇਹਨਾਂ ਦੀ ਗੁੰਡਾਗਰਦੀ ਲਗਾਤਾਰ ਵੱਧ ਰਹੀ ਹੈ| 
ਸੰਪਰਕ ਕਰਨ ਤੇ ਸਾਬਕਾ ਕੌਂਸਲਰ ਸ੍ਰ. ਕੁਲਜੀਤ ਸਿੰਘ ਬੇਦੀ ਨ ੇਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ ਅਤੇ ਉਹ ਭਲਕੇ ਇਸ ਸੰਬੰਧੀ ਨਿੱਜੀ ਤੌਰ ਤੇ ਨਿਗਮ ਦੇ ਕਮਿਸ਼ਨਰ ਨੂੰ ਮਿਲਕੇ ਲੋੜੀਂਦੀ ਕਾਰਵਾਈ ਦੀ ਮੰਗ ਕਰਣਗੇ ਅਤੇ ਇਸ ਗੁੰਡਾਗਰਦੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ| ਉਹਨਾਂ ਕਿਹਾ ਕਿ ਨਿਗਮ ਦੀ ਟੀਮ ਤੇ ਹਮਲਾ ਕਰਕੇ ਗਾਂ ਛੁੜਾ ਕੇ ਲਿਜਾਣ ਵਾਲਿਆਂ ਦੇ ਖਿਲਾਫ ਬਣਦਾ ਮਾਮਲਾ ਦਰਜ ਕਰਵਾਇਆ ਜਾਵੇਗਾ ਅਤੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਨੂੰ ਯਕੀਨੀ ਕੀਤਾ ਜਾਵੇਗਾ|

Leave a Reply

Your email address will not be published. Required fields are marked *