ਗੁੰਮਸ਼ੁਦਾ ਬੱਚਿਆਂ ਦੇ ਮਾਪਿਆਂ ਬਾਰੇ ਜਾਣਕਾਰੀ ਦੇਣ ਦੀ ਅਪੀਲ

ਐਸ.ਏ. ਐਸ. ਨਗਰ, 31 ਅਕਤੂਬਰ (ਸ.ਬ.) ਜਿਲ੍ਹਾ ਬਾਲ ਸੁਰਖਿਆ ਯੂਨਿਟ ਗੁਰਦਾਸਪੁਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਚਿਲਡਰਨ ਹੋਮ ਗੁਰਦਾਸਪੁਰ ਵਿਖੇ ਰਹਿ ਰਹੇ ਦੋ ਬੱਚਿਆਂ ਦੇ ਮਾਪਿਆਂ ਬਾਰੇ ਜਾਣਕਾਰੀ ਦਿੱਤੀ ਜਾਵੇ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਬਾਲ ਸੁਰਖਿਆ ਯੂਨਿਟ ਗੁਰਦਾਸਪੁਰ ਦੇ ਬੁਲਾਰੇ ਨੇ ਦੱਸਿਆ ਕਿ ਚਿਲਡਰਨ ਹੋਮ ਗੁਰਦਾਸਪੁਰ ਵਿਖੇ ਰਹਿ ਰਹੇ ਬੱਚੇ ਰਾਜੀਵ ਪੁਤਰ ਧਰਮਪਾਲ 2011 ਤੋਂ ਉਥੇ ਰਹਿ ਰਿਹਾ ਹੈ | ਬੱਚੇ ਅਨੁਸਾਰ ਉਸਦੀ ਮਾਤਾ ਦਾ ਨਾਮ ਸੱਸੀ ਤੇ ਭੈਣ ਦਾ ਨਾਮ ਨੀਨਾ, ਤਿੰਨ ਭਰਾ ਸੋਨੂੰ, ਮੋਨੂੰ ਅਤੇ ਬਾਬੂ ਹਨ| ਇਹ ਬੱਚਾ ਆਪਣੇ ਆਪ ਨੂੰ ਬਾਬਾ ਵਡਭਾਗ ਸਿੰਘ ਮੇਲੇ ਤੋਂ ਗੁੰਮ ਹੋਇਆ ਦੱਸਦਾ ਹੈ|
ਇਸੇ ਤਰ੍ਹਾਂ 11-12 ਸਾਲ ਦਾ ਬੱਚਾ ਮਾਸਟਰ ਕਰਨ ਬਿਆਸ ਜਿਲ੍ਹਾ ਅੰਮ੍ਰਿਤਸਰ ਨਾਲ ਸਬੰਧ ਰੱਖਦਾ ਹੈ ,ਉਸਨੂੰ ਕੋਈ ਟਰੱਕ ਡਰਾਇਵਰ ਬਿਆਸ ਦੇ ਪੁੱਲ ਤੋਂ ਟਰੱਕ ਵਿੱਚ ਚੜਾ ਕੇ ਪਿੰਡ ਗਿੱਲ ਮੰਝ ਬਲਾਕ ਕਾਹਨੂੰਵਾਲ ਜਿਲ੍ਹਾ ਗੁਰਦਾਸਪੁਰ ਛੱਡ ਗਿਆ| ਉਹਨਾਂ ਕਿਹਾ ਕਿ ਜਿਸ ਕਿਸੇ ਨੂੰ ਵੀ ਇਹਨਾਂ ਬੱਚਿਆਂ ਦੇ ਮਾਪਿਆਂ ਬਾਰੇ ਜਾਣਕਾਰੀ ਹੋਵੇ ਤਾਂ ਜਿਲ੍ਹਾ ਬਾਲ ਸੁਰਖਿਆ ਯੂਨਿਟ ਗੁਰਦਾਸਪੁਰ ਨਾਲ ਸੰਪਰਕ ਕੀਤਾ ਜਾਵੇ|

Leave a Reply

Your email address will not be published. Required fields are marked *