ਗੁੰਮਿਆ ਬੈਗ ਵਾਪਸ ਕਰਕੇ ਇਮਾਨਦਾਰੀ ਦਿਖਾਈ
ਐਸ ਏ ਐਸ ਨਗਰ, 26 ਜੁਲਾਈ (ਸ.ਬ.) ਖੋਖਾ ਮਾਰਕੀਟ ਫੇਜ਼-1 ਦੇ ਇੱਕ ਦੁਕਾਨਦਾਰ ਦਾ ਗੁੰਮ ਹੋਇਆ ਬੈਗ ਦੋ ਨੌਜਵਾਨਾਂ ਨੇ ਵਾਪਸ ਕਰਕੇ ਇਮਾਨਦਾਰੀ ਦਾ ਸਬੂਤ ਦਿਤਾ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਖੋਖਾ ਮਾਰਕੀਟ ਫੇਜ਼-1 ਵਿੱਚ ਕਪੜੇ ਦੀ ਦੁਕਾਨ ਕਰਦੇ ਯਸ਼ਪਾਲ ਸੂਰੀ ਦਾ ਸਵਰੇ ਦੁਕਾਨ ਉੱਪਰ ਆਉਂਦੇ ਹੋਏ ਮਾਰਕੀਟ ਦੇ ਬਾਹਰ ਹੀ ਮੋਟਰ ਸਾਈਕਲ ਤੋਂ ਬੈਗ ਡਿੱਗ ਪਿਆ| ਇਸ ਬੈਗ ਵਿੱਚ ਜਰੂਰੀ ਕਾਗਜ, ਦੁਕਾਨ ਦੀਆਂ ਚਾਬੀਆਂ ਅਤੇ ਕੁਝ ਰੁਪਏ ਸਨ| ਜਦੋਂ ਉਹ ਬੈਗ ਦੀ ਭਾਲ ਕਰਦੇ ਹੋਏ ਮਾਰਕੀਟ ਦੇ ਬਾਹਰ ਪਹੁੰਚੇ ਤਾਂ ਉੱਥੇ ਦੋ ਨੌਜਵਾਨ ਉਹਨਾਂ ਦਾ ਬੈਗ ਲਈ ਖੜੇ ਸਨ ਅਤੇ ਬੈਗ ਮਾਲਕ ਦੀ ਭਾਲ ਕਰ ਰਹੇ ਸਨ|
ਇਹ ਦੋਵੇਂ ਨੌਜਵਾਨ ਬਿਜਲੀ ਦੇ ਮੀਟਰ ਲਗਾਉਣ ਦਾ ਕੰਮ ਕਰਦੇ ਹਨ, ਪਹਿਲਾਂ ਇਹਨਾਂ ਨੇ ਸੋਚਿਆ ਕਿ ਇਹ ਬੈਗ ਇਹਨਾਂ ਦੇ ਹੀ ਕਿਸੇ ਸਟਾਫ ਮੈਂਬਰ ਦਾ ਹੋਣਾ ਹੈ ਪਰ ਜਦੋਂ ਬੈਗ ਵਿਚ ਦੁਕਾਨ ਦੀਆਂ ਚਾਬੀਆ ਤੇ ਹੋਰ ਕਾਗਜ ਵੇਖੇ ਤਾਂ ਉਹ ਬੈਗ ਦੀ ਭਾਲ ਕਰਨ ਲੱਗੇ| ਯਸ਼ਪਾਲ ਸੂਰੀ ਵੱਲੋਂ ਬੈਗ ਦੀ ਪਹਿਚਾਣ ਦੱਸਣ ਤੇ ਇਹਨਾਂ ਨੌਜਵਾਨਾਂ ਨੇ ਬੈਗ ਸੂਰੀ ਨੂੰ ਦੇ ਦਿਤਾ|