ਗੁੱਗਾ ਮਾੜੀ ਜਾਂਸਲਾ ਵਿਖੇ ਸਾਲਾਨਾ ਮੇਲਾ ਕਰਵਾਇਆ

ਬਨੂੜ, 30 ਅਗਸਤ (ਅਭਿਸ਼ੇਕ ਸੂਦ) ਬਨੂੜ ਨੇੜਲੇ ਪਿੰਡ ਜਾਂਸਲਾ ਵਿਖੇ ਸਾਲਾਨਾ ਗੁੱਗਾ ਮਾੜੀ ਮੇਲਾ ਕਰਵਾਇਆ ਗਿਆ| ਪਹਿਲੇ ਦਿਨ ਗੁੱਗਾ ਮਾੜੀ ਵਿੱਚ ਜਾਂਸਲਾ ਤੇ ਨੇੜਲੇ ਪਿੰਡਾਂ ਦੀਆ ਸੰਗਤਾਂ ਨੇ ਪਹੁੰਚ ਕੇ ਮੱਥਾ ਟੇਕਿਆ| ਸ਼ਾਮ ਨੂੰ ਸਮਇਆ ਨੇ ਗੁੱਗਾ ਜਾਹਰ ਪੀਰ ਦੀ ਗਾਥਾ ਸੁਣਾਈ| ਦੂਜੇ ਦਿਨ ਮੇਲੇ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਸਨ| ਜਿਸ ਵਿੱਚ ਖਾਣ -ਪੀਣ ਵਾਲੀਆਂ ਵਸਤੂਆਂ,ਬੱਚਿਆ ਲਈ ਝੂਲੇ ਆਦਿ ਲੱਗੇ ਹੋਏ ਸਨ| ਗੁੱਗਾ ਮਾੜੀ ਵਿਖੇ ਕਮੇਟੀ ਵੱਲੋਂ ਦੁਪਹਿਰ ਵੇਲੇ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਸੀ| ਜਿਸ ਵਿੱਚ ਪਿੰਡ ਦੇ ਨੌਜਵਾਨਾਂ ਨੇ ਬੜੀ ਸ਼ਰਧਾ ਨਾਲ ਸੇਵਾ ਕੀਤੀ ਅਤੇ ਸੰਗਤਾਂ ਨੂੰ ਲੰਗਰ ਛਕਾਇਆ ਗਿਆ| ਲੰਗਰ ਛਕਾਉਣ ਦੀ ਸੇਵਾ ਗੁਰਦੀਪ ਸਿੰਘ,ਕੇਸਰ ਸਿੰਘ, ਕਾਕਾ, ਕੁਲਵੰਤ, ਜਸਵੀਰ ਸਿੰਘ ਅਤੇ ਹੋਰ ਨੌਜਵਾਨਾਂ ਨੇ ਕੀਤੀ| ਸ਼ਾਮ ਨੂੰ 4 ਵਜੇ ਤੋਂ ਬਾਅਦ ਨਾਮਵਰ ਪਹਿਲਵਾਨਾਂ ਦੀਆਂ ਕੁਸ਼ਤੀਆਂ ਵੀ ਕਰਵਾਈਆਂ ਗਈਆਂ|

Leave a Reply

Your email address will not be published. Required fields are marked *