ਗੁੱਜਰਾਂ ਨੇ ਸਰਪੰਚ ਤੇ ਕੀਤਾ ਹਮਲਾ, ਪ੍ਰਦਰਸ਼ਨਕਾਰੀਆਂ ਨੇ 3 ਮੋਟਰਸਾਈਕਲ ਸਾੜੇ

ਸਾਂਬਾ, 29 ਨਵੰਬਰ (ਸ.ਬ.) ਸਰਹੱਦੀ ਪਿੰਡ ਬਨਿਆੜੀ ਵਿੱਚ ਪਸ਼ੂ ਚਰਾਉਣ ਨੂੰ ਲੈ ਕੇ ਦੋ ਭਾਈਚਾਰੇ ਦੇ ਵਿਚਕਾਰ ਹੋਈ ਬਹਿਸ ਦੌਰਾਨ ਉਸ ਸਮੇਂ ਜ਼ਿਆਦਾ ਗੱਲ ਵਧ ਗਈ, ਜਦੋਂ ਇਕ ਗੁੱਜਰ ਭਾਈਚਾਰੇ ਦੇ ਵਿਅਕਤੀ ਨੇ ਸਥਾਨਕ ਸਾਬਕਾ ਸਰਪੰਚ ਰਾਕੇਸ਼ ਕੁਮਾਰ ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ| ਨਾਲ ਹੀ ਜ਼ਖਮੀ ਸਰਪੰਚ ਬਾਰੇ ਵਿੱਚ ਜਾਣਕਾਰੀ ਮਿਲਦੇ ਹੀ ਲੋਕਾਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਅਤੇ ਕੁਝ ਮੋਟਰਸਾਈਕਲਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ| ਸਥਾਨਕ ਲੋਕਾਂ ਨੇ ਲਿੰਕ ਮਾਰਗ ਨੂੰ ਬੰਦ ਕਰਕੇ ਦੋਸ਼ੀ ਗੁੱਜਰ ਨੂੰ ਫੜਨ ਦੀ ਮੰਗ ਤੇ ਅੜ ਗਏ| ਤਹਿਸੀਲਦਾਰ ਜਤਿੰਦਰ ਸਿੰਘ ਨੇ ਲੋਕਾਂ ਨੂੰ ਯਕੀਨ ਦਿਵਾਇਆ ਕਿ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ| ਪੁਲੀਸ ਨੇ ਦੋਵਾਂ ਧਿਰਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਦੋਵਾਂ ਧਿਰਾਂ ਨੂੰ ਯਕੀਨ ਦਿਵਾਇਆ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ| ਇਲਾਕੇ ਵਿੱਚ ਭਾਰੀ ਪੁਲੀਸ ਫੋਰਸ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ|

Leave a Reply

Your email address will not be published. Required fields are marked *