ਗੁ: ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸਿੱਖ ਇਤਿਹਾਸ ਸਮਾਗਮ ਸ਼ੁਰੂ

ਐਸ ਏ ਐਸ ਨਗਰ, 1 ਅਗਸਤ (ਸ.ਬ.) ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਗੁ: ਸਿੰਘ ਸ਼ਹੀਦਾਂ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਦਿੱਲੀ ਫਤਿਹ ਦਿਵਸ ਤੱਕ ਸਿੱਖ ਇਤਿਹਾਸ ਸਮਾਗਮ ਅੱਜ ਸ਼ੁਰੂ ਹੋ ਗਏ ਜੋ ਕਿ 20 ਅਗਸਤ ਤਕ ਰੋਜ਼ਾਨਾ ਸ਼ਾਮ 4:30 ਤੋ 6:00 ਵਜੇ ਹੋਣਗੇ| ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਈ ਸੰਦੀਪ ਸਿੰਘ ਨੇ ਦੱਸਿਆ ਕਿ ਇਸ ਸਿੱਖ ਇਤਿਹਾਸ ਸਮਾਗਮ ਵਿੱਚ ਭਾਈ ਜਰਨੈਲ ਸਿੰਘ ਜੀ ਸਿੰਘਪੁਰਾ ਲੁਧਿਆਣੇ ਵਾਲੇ ਵੱਲੋਂ ਸੰਨ 1700 ਤੋ 1800 ਈਸਵੀ ਤਕ ਜ਼ਾਲਮ ਹਕੂਮਤ ਜਿਨ੍ਹਾਂ ਵਿੱਚ ਵਜ਼ੀਰ ਖਾਨ, ਫਰੁਖਸ਼ਿਅਰ ਖਾਨ, ਅਹਿਮਦ ਸ਼ਾਹ ਅਬਦਾਲੀ, ਮੀਰ ਮੰਨੂ, ਜਹਾਨ ਖਾਨ, ਜ਼ਕਰੀਆ ਖਾਨ ਦੇ ਜੁਲਮਾਂ ਵਿਰੁੱਧ ਸ਼ਹਾਦਤ ਦਾ ਜਾਮ ਪੀਣ ਬਾਰੇ ਸ਼ਹੀਦ ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ, ਭਾਈ ਸੁਬੇਗ ਸਿੰਘ, ਭਾਈ ਸ਼ਾਹਬਾਜ ਸਿੰਘ, ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ, ਬਾਬਾ ਨੋਧ ਸਿੰਘ, ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਦੀਆਂ ਸ਼ਹੀਦੀਆਂ, ਜਿਨਾਂ ਕਾਰਨ ਸਿੱਖ ਰਾਜ ਦੀਆਂ ਨੀਹਾਂ ਪੱਕੀਆਂ ਹੋਈਆਂ ਦੇ ਬਾਰੇ ਸੰਗਤਾਂ ਨੂੰ ਵਿਸਥਾਰ ਸਹਿਤ ਜਾਣੂ ਕਰਵਾਇਆ ਜਾਵੇਗਾ|
ਇਸ ਸਮਾਗਮ ਵਿੱਚ ਬਾਬਾ ਬੰਦਾ ਸਿੰਘ ਬਹਾਦਰ, ਸ. ਨਵਾਬ ਕਪੂਰ ਸਿੰਘ, ਬਾਬਾ ਦੀਪ ਸਿੰਘ ਸ਼ਹੀਦ, ਸ. ਜੱਸਾ ਸਿੰਘ ਆਹਲੂਵਾਲੀਆ, ਦੁਆਰਾ ਸਰਹੰਦ ਫਤਿਹ ਦਿਵਸ ਤੋਂ ਲੈ ਕੇ ਦਿੱਲੀ ਫਤਹਿ ਦਿਵਸ ਤੱਕ, ਸੰਗਤਾਂ ਨੂੰ ਸਿੱਖ ਇਤਿਹਾਸ ਬਾਰੇ ਚਾਨਣਾ ਪਾਇਆ ਜਾਵੇਗਾ|

Leave a Reply

Your email address will not be published. Required fields are marked *