ਗੁ: ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸ਼੍ਰੋਮਣੀ ਪ੍ਰਚਾਰਕ ਭਾਈ ਜਰਨੈਲ ਸਿੰਘ ਨੂੰ ਸਨਮਾਨਿਤ ਕੀਤਾ

ਐਸ ਏ ਐਸ ਨਗਰ, 21 ਅਗਸਤ (ਸ.ਬ.) ਇੱਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਗੁ: ਸਿੰਘ ਸ਼ਹੀਦਾਂ ਵਿਖੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਨੇ ਸ਼੍ਰੋਮਣੀ ਪ੍ਰਚਾਰਕ ਭਾਈ ਜਰਨੇਲ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁ. ਪ੍ਰਬੰਧਕ ਕਮੇਟੀ ਦੇ ਮੁੱਖੀ ਭਾਈ ਸੰਤ ਸਿੰਘ ਨੇ ਦੱਸਿਆ ਕਿ ਭਾਈ ਜਰਨੈਲ ਸਿੰਘ ਨੇ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਦਿੱਲੀ ਫਤਿਹ ਦਿਵਸ ਤੱਕ ਸਿੱਖ ਇਤਿਹਾਸ ਸਮਾਗਮ ਮਿਤੀ 1 ਅਗਸਤ ਤੋਂ 20 ਅਗਸਤ ਦੌਰਾਨ ਸੰਗਤਾਂ ਨੂੰ ਭਰਪੂਰ ਜਾਣਕਾਰੀ ਦਿੱਤੀ| ਇਸ ਸਿੱਖ ਇਤਿਹਾਸ ਸਮਾਗਮ ਵਿੱਚ ਸੰਨ 1700 ਤੋ 1800 ਈਸਵੀ ਤਕ ਜ਼ਾਲਮ ਹਕੂਮਤ ਜਿਨ੍ਹਾਂ ਵਿੱਚ ਵਜ਼ੀਰ ਖਾਨ, ਫਰੁਖਸ਼ਿਅਰ ਖਾਨ, ਅਹਿਮਦ ਸ਼ਾਹ ਅਬਦਾਲੀ, ਮੀਰ ਮੰਨੂ, ਜਹਾਨ ਖਾਨ, ਜ਼ਕਰੀਆ ਖਾਨ ਦੇ ਜੁਲਮਾਂ ਵਿਰੁੱਧ ਸ਼ਹਾਦਤ ਦਾ ਜਾਮ ਪੀਣ ਬਾਰੇ ਸ਼ਹੀਦ ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ, ਭਾਈ ਸੁਬੇਗ ਸਿੰਘ, ਭਾਈ ਸ਼ਾਹਬਾਜ ਸਿੰਘ, ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ, ਬਾਬਾ ਨੋਧ ਸਿੰਘ, ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਦੀਆਂ ਸ਼ਹੀਦੀਆਂ, ਜਿਨਾਂ ਕਾਰਨ ਸਿੱਖ ਰਾਜ ਦੀਆਂ ਨੀਹਾਂ ਪੱਕੀਆਂ ਹੋਈਆਂ ਦੇ ਬਾਰੇ ਸੰਗਤਾਂ ਨੂੰ ਵਿਸਥਾਰ ਸਹਿਤ ਜਾਣੂ ਕਰਵਾਇਆ ਗਿਆ|
ਇਸ ਸਮਾਗਮ ਵਿੱਚ ਬਾਬਾ ਬੰਦਾ ਸਿੰਘ ਬਹਾਦਰ, ਸ. ਨਵਾਬ ਕਪੂਰ ਸਿੰਘ, ਬਾਬਾ ਦੀਪ ਸਿੰਘ ਸ਼ਹੀਦ, ਸ. ਜੱਸਾ ਸਿੰਘ ਆਹਲੂਵਾਲੀਆ, ਦੁਆਰਾ ਸਰਹੰਦ ਫਤਿਹ ਦਿਵਸ ਤੋਂ ਲੈ ਕੇ ਦਿਲੀ ਫਤਹਿ ਦਿਵਸ ਤੱਕ, ਸੰਗਤਾਂ ਨੂੰ ਸਿੱਖ ਇਤਿਹਾਸ ਬਾਰੇ ਚਾਨਣਾ ਪਾਇਆ ਗਿਆ| ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਦੱਸਿਆ ਗਿਆ ਕਿ ਆਉਣ ਵਾਲੀ ਨੌਜਵਾਨ ਪੀੜੀ ਨੂੰ ਸਮੇਂ ਸਮੇਂ ਤੇ ਕਥਾ ਇਤਿਹਾਸ ਸਮਾਗਮਾਂ ਦੌਰਾਨ ਸਿੱਖ ਇਤਿਹਾਸ ਦੀ ਜਾਣਕਾਰੀ ਦਿੱਤੀ ਜਾਂਦੀ ਰਹੇਗੀ, ਤਾਂ ਕਿ ਸਿੱਖ ਕੌਮ ਦੇ ਵਿਲੱਖਣ ਅਤੇ ਵਢਮੁੱਲੇ ਇਤਿਹਾਸ ਬਾਰੇ ਸੰਗਤਾਂ ਨੂੰ ਪਤਾ ਲੱਗ ਸਕੇ|

Leave a Reply

Your email address will not be published. Required fields are marked *