ਗੁ: ਸਿੰਘ ਸ਼ਹੀਦਾਂ ਸੋਹਾਣਾ ਵਿਖੇ ਗੁਰੂ ਇਤਿਹਾਸ ਸਮਾਗਮ 7 ਜਨਵਰੀ ਤੋਂ

ਐਸ. ਏ. ਐਸ. ਨਗਰ, 5 ਜਨਵਰੀ (ਸ.ਬ.) ਇੱਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਤੋਂ ਗੁਰਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੱਕ ਗੁਰੂ ਇਤਿਹਾਸ ਸਮਾਗਮ 7 ਜਨਵਰੀ ਤੋਂ 16 ਜਨਵਰੀ ਤਕ ਰੋਜ਼ਾਨਾ ਸ਼ਾਮ 3:30 ਤੋ 4:45 ਵਜੇ ਕਰਵਾਇਆ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਭਾਈ ਜਰਨੈਲ ਸਿੰਘ ਸਿੰਘਪੁਰਾ ਲੁਧਿਆਣੇ ਵਾਲੇ ਸੰਨ 1675 ਤੋਂ 1708 ਈਸਵੀ ਤਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕਸ਼ਮੀਰੀ ਪੰਡਤਾਂ ਦੀ ਫਰਿਆਦ ਤੇ ਆਪਣੇ ਗੁਰੂ ਪਿਤਾ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਤਿਲਕ ਜੰਝੂ ਭਾਵ ਹਿੰਦ ਧਰਮ ਦੀ ਰਾਖੀ ਵਾਸਤੇ ਬਲਿਦਾਨ ਦੇਣ ਲਈ ਪ੍ਰੇਰਨ, ਭਾਈ ਜੈਤਾ ਜੀ ਵਲੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਦਿੱਲੀ ਤੋਂ ਲੈ ਕੇ ਆਉਣ, ਖੰਡੇ ਬਾਟੇ ਦੀ ਪਾਹੁਲ ਨਾਲ ਖਾਲਸਾ ਸਾਜਣ, ਜੁਲਮ ਵਿਰੁੱਧ ਪਰਿਵਾਰ ਵਾਰਨ, ਔਰੰਗਜ਼ੇਬ ਨੂੰ ਵੰਗਾਰਦੇ ਹੋਏ ਜਫਰਨਾਮੇ ਦੀ ਰਚਨਾ ਅਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਸੌਪਣ ਤਕ ਸੰਗਤਾਂ ਨੂੰ ਵਿਸਥਾਰ ਸਹਿਤ ਜਾਣੂ ਕਰਵਾਇਆ ਜਾਵੇਗਾ| ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ|

Leave a Reply

Your email address will not be published. Required fields are marked *