ਗੂੱਗਾ ਮੈੜੀ ਝੰਜੇੜੀ ਵਿਖੇ ਭੰਡਾਰਾ ਕਰਵਾਇਆ ਗਿਆ

ਐਸ ਏ ਐਸ ਨਗਰ, 31 ਜੁਲਾਈ (ਸ.ਬ.) ਪਿੰਡ ਝੰਜੇੜੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਰੇ ਪਿੰਡ ਦੇ ਸਹਿਯੋਗ ਨਾਲ ਗੂੱਗਾ ਮੈੜੀ ਝੰਜੇੜੀ ਵਿਖੇ ਚੌਥਾ ਵਿਸ਼ਾਲ ਭੰਡਾਰਾ ਕਰਵਾਇਆ ਗਿਆ|
ਗੂੱਗਾ ਮੈੜੀ ਦੇ ਭਗਤ ਸ਼ਿਵ ਰਾਮ ਨੇ ਦੱਸਿਆ ਕਿ ਭੰਡਾਰੇ ਵਿੱਚ ਦਿਨ ਵੇਲੇ ਰੋਟੀ, ਸਬਜ਼ੀ ਅਤੇ ਜਲੇਬੀ ਦਾ ਅਤੁੱਟ ਲੰਗਰ ਵਰਤਾਇਆ ਗਿਆ ਅਤੇ ਰਾਤ ਨੂੰ ਕਾਲਾ ਰਾਮ ਐਂਡ ਪਾਰਟੀ ਕੰਡਿਆਲਾ ਵੱਲੋਂ ਗੂੱਗਾ ਜਾਹਰ ਵੀਰ ਦਾ ਗੁਣਗਾਣ ਕੀਤਾ ਗਿਆ| ਭਗਤ ਸ਼ਿਵ ਰਾਮ ਨੇ ਦੱਸਿਆ ਕਿ ਰਾਤੀਂ ਗੁਣਗਾਨ ਵੇਲੇ ਭਗਤ ਬਲਵੰਤ ਸਿੰਘ ਰਾਗੀ ਦੜੂਆ ਗੱਦੀ, ਹਿਮਾਂਸ਼ੂ ਨਾਥ ਬਡਾਲੀ ਗੱਦੀ, ਬਲਵੀਰ ਨਾਥ ਬਾਂਗੜ ਗੋਰਖ ਟਿੱਲਾ, ਹੈਪੀ ਭਗਤ ਸੋਹਾਣਾ ਗੱਦੀ, ਰਾਣਾ ਭਗਤ ਲਾਂਡਰਾਂ ਗੱਦੀ, ਰਾਮ ਕ੍ਰਿਸ਼ਨ ਪੰਡਿਤ ਕੰਬਾਲੀ, ਨੱਥੂ ਭਗਤ ਜੀ ਬਡਾਲੀ ਗੱਦੀ ਨੇ ਮੁੱਖ ਤੌਰ ਤੇ ਸ਼ਿਰਕਤ ਕੀਤੀ|

Leave a Reply

Your email address will not be published. Required fields are marked *