ਗੈਂਗਸਟਰਾਂ ਵਲੋਂ ਚਲਾਈਆਂ ਗਈਆਂ ਗੋਲੀਆਂ ਵਿਚ ਇਕ ਨੌਜਵਾਨ ਜ਼ਖਮੀ

ਲੁਧਿਆਣਾ, 9 ਫਰਵਰੀ (ਸ.ਬ.) ਥਾਣਾ ਦੁਗਰੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਹਿੰਮਤ ਸਿੰਘ ਨਗਰ ਵਿੱਚ ਅੱਜ ਦੁਪਹਿਰ ਗੈਂਗਸਟਰਾਂ ਵਲੋਂ ਚਲਾਈਆਂ ਗਈਆਂ ਗੋਲੀਆਂ ਵਿੱਚ ਇਕ ਨੌਜਵਾਨ ਜ਼ਖਮੀ ਹੋ ਗਿਆ ਹੈ| ਜ਼ਖਮੀ ਹੋਏ ਨੌਜਵਾਨ ਦੀ ਸ਼ਨਾਖ਼ਤ ਕਿਰਨਪਾਲ ਵਜੋਂ ਕੀਤੀ ਗਈ ਹੈ| ਕਿਰਨਪਾਲ ਦੀ ਆਟੋ ਸਪੇਅਰ ਦੀ ਦੁਕਾਨ ਹੈ| ਵਾਰਦਾਤ ਸਮੇਂ ਉਹ ਦੁਕਾਨ ਦੇ ਬਾਹਰ ਹੀ ਖੜ੍ਹਾ ਸੀ|

Leave a Reply

Your email address will not be published. Required fields are marked *