ਗੈਂਗਸਟਰ ਵਿੱਕੀ ਗੌਂਡਰ ਦਾ ਕਰੀਬੀ ਸਾਥੀ ਗਿਆਨ ਸਿੰਘ ਖਰਲਾਂਵਾਲਾ ਗ੍ਰਿਫਤਾਰ

ਗੁਰਦਾਸਪੁਰ, 10 ਜੂਨ (ਸ.ਬ.) ਗੈਂਗਸਟਰ ਵਿੱਕੀ ਗੌਂਡਰ ਦੇ ਕਰੀਬੀ ਸਾਥੀ ਗਿਆਨ ਸਿੰਘ ਖਰਲਾਂਵਾਲਾ ਨੂੰ ਗੁਰਦਾਸਪੁਰ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ| ਜਾਣਕਾਰੀ ਮੁਤਾਬਕ ਪੁਲੀਸ ਵਲੋਂ ਗੈਂਗਸਟਰ ਵਿੱਕੀ ਗੌਂਡਰ ਤੇ ਉਸ ਦੇ ਸਾਥੀਆਂ ਦੀ ਭਾਲ ਵਿੱਚ ਜਗ੍ਹਾ-ਜਗ੍ਹਾ ਛਾਪੇਮਾਰੀ ਕੀਤੀ ਜਾ ਰਹੀ  ਸੀ, ਜਿਸ ਦੇ ਨਤੀਜੇ ਵਜੋਂ ਅੱਜ ਸਵੇਰੇ ਗੈਂਗਸਟਰ ਗਿਆਨ ਸਿੰਘ ਦੇ ਟਿਕਾਣੇ ਦੀ ਸੂਚਨਾ ਮਿਲਣ ਤੇ ਮੌਕੇ ਤੇ ਪੁੱਜੀ ਗੁਰਦਾਸਪੁਰ ਪੁਲੀਸ ਵਲੋਂ ਉਸ ਨੂੰ ਕਾਬੂ ਕਰ ਲਿਆ ਗਿਆ| ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲੀਸ ਵਲੋਂ ਚਲਾਏ ਇਸ ਆਪਰੇਸ਼ਨ ਦੌਰਾਨ ਪੁਲੀਸ ਤੇ ਗਿਆਨ ਸਿੰਘ ਵਿਚਕਾਰ ਗੋਲੀਆਂ ਵੀ ਚੱਲੀਆਂ, ਜਿਸ ਦੌਰਾਨ ਗਿਆਨ ਸਿੰਘ ਦੀ ਲੱਤ ਵਿੱਚ ਗੋਲੀ ਲੱਗਣ ਨਾਲ ਉਹ ਜ਼ਖਮੀ ਹੋ ਗਿਆ ਤੇ ਪੁਲੀਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ| ਪੁਲੀਸ ਨੂੰ ਮੁਲਜ਼ਮ ਕੋਲੋਂ ਇਕ ਰਿਵਾਲਵਰ ਤਿੰਨ ਖਾਲੀ ਰਾਉਂਡ ਤੇ ਕੁਝ ਗੋਲੀਆਂ ਬਰਾਮਦ ਹੋਈਆਂ ਹਨ| ਪੁਲੀਸ ਵਲੋਂ ਗਿਆਨ ਸਿੰਘ ਖਿਲਾਫ ਧਾਰਾ 307 ਦੇ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ|
ਜ਼ਿਕਰਯੋਗ ਹੈ ਕਿ 20 ਅਪ੍ਰੈਲ  ਨੂੰ ਗਿਆਨ ਸਿੰਘ ਨੇ ਵਿੱਕੀ ਗੌਂਡਰ ਨਾਲ ਮਿਲ ਕੇ ਗੁਰਦਾਸਪੁਰ ਦੇ ਕਾਹਨੂੰਵਾਨ ਬਾਈਪਾਸ ਨੇੜੇ ਤਰੀਕ ਭੁਗਤ ਕੇ ਵਾਪਸ ਆ ਰਹੇ ਤਿੰਨ ਨੌਜਵਾਨਾਂ ਨੂੰ ਗੋਲੀ ਮਾਰ ਦਿੱਤੀ ਸੀ ਤੇ ਮੌਕੇ ਤੋਂ ਫਰਾਰ ਹੋ ਗਏ ਸਨ ਤੇ ਇਸ ਤੋਂ ਪਹਿਲਾਂ ਦੋਵੇਂ ਨਾਭਾ ਜੇਲ ਬ੍ਰੇਕ ਕਾਂਡ ਵਿੱਚ ਵੀ ਸ਼ਾਮਲ ਸਨ| ਪੰਜਾਬ ਪੁਲੀਸ ਉਸ ਸਮੇਂ ਤੋਂ ਉਕਤ ਦੋਸ਼ੀਆਂ ਦੀ ਤਲਾਸ਼ ਕਰ ਰਹੀ ਸੀ, ਜਿਨ੍ਹਾਂ ਵਿੱਚੋਂ ਲੰਮੀ ਤਫਤੀਸ਼ ਤੋਂ ਬਾਅਦ ਅੱਜ ਸਵੇਰ ਗਿਆਨ ਸਿੰਘ ਨੂੰ ਗੁਰਦਾਸਪੁਰ ਪੁਲੀਸ ਨੇ ਕਾਬੂ ਕਰ ਲਿਆ|

Leave a Reply

Your email address will not be published. Required fields are marked *