ਗੈਂਗਸਟਰ ਸੁੱਖ ਬਿਕਰੀਵਾਲ ਦਿੱਲੀ ਹਵਾਈ ਅੱਡੇ ਤੋਂ ਗਿ੍ਰਫ਼ਤਾਰ ਦੁਬਈ ਤੋਂ ਕੀਤਾ ਗਿਆ ‘ਡਿਪੋਰਟ’


ਨਵੀਂ ਦਿੱਲੀ, 31 ਦਸੰਬਰ (ਸ.ਬ.) ਦਿੱਲੀ ਪੁਲੀਸ ਦੇ ਸਪੈਸ਼ਲ ਸੈਲ ਨੇ ਪੰਜਾਬ ਦੇ ਮੋਸਟ ਵਾਂਟੇਡ ਗੈਂਗਸਟਰ ਸੁੱਖ ਬਿਕਰੀਵਾਲ ਨੂੰ ਦੁਬਈ ਤੋਂ ਡਿਪੋਰਟ ਕੀਤੇ ਜਾਣ ਤੋਂ ਬਾਅਦ ਦਿੱਲੀ ਹਵਾਈ ਅੱਡੇ ਤੋਂ ਗਿ੍ਰਫ਼ਤਾਰ ਕੀਤਾ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬਿਕਰੀਵਾਲ ਪਾਕਿਸਤਾਨੀ ਖ਼ੁਫੀਆ ਏਜੰਸੀ ਆਈ. ਐਸ. ਆਈ. ਦੇ ਇਸ਼ਾਰੇ ਤੇ ਪੰਜਾਬ ਵਿੱਚ ਟਾਰਗੇਟ ਕਿਲਿੰਗ ਕਰਵਾਉਂਦਾ ਸੀ। ਪੰਜਾਬ ਦੇ ਸ਼ੌਰਈਆ ਚੱਕਰ ਜੇਤੂ ਬਲਵਿੰਦਰ ਸੰਧੂ ਦਾ ਕਤਲ ਕਰਵਾਉਣ ਵਿੱਚ ਵੀ ਸੁੱਖ ਦਾ ਹੱਥ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਦੇ ਨਾਭਾ ਵਿੱਚ ਜੋ ਜੇਲ ਤੋੜਨ ਦੀ ਘਟਨਾ ਵਾਪਰੀ ਸੀ, ਉਸ ਵਿੱਚ ਵੀ ਇਹ ਗੈਂਗਸਟਰ ਸ਼ਾਮਲ ਸੀ। ਜਿਕਰਯੋਗ ਹੈ ਕਿ ਇਸੇ ਮਹੀਨੇ ਸੁੱਖ ਬਿਕਰੀਵਾਲ ਨੂੰ ਦੁਬਈ ਪੁਲੀਸ ਨੇ ਹਿਰਾਸਤ ਵਿੱਚ ਲਿਆ ਸੀ। ਮਿਲੀ ਜਾਣਕਾਰੀ ਮੁਤਾਬਕ ਬਿਕਰੀਵਾਲ ਆਪਣਾ ਹੁਲੀਆ ਬਦਲ ਕੇ ਦੁਬਈ ਵਿੱਚ ਰਹਿ ਰਿਹਾ ਸੀ।
ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਹੀ ਪੰਜਾਬ ਵਿੱਚ ਹੋਣ ਵਾਲੀਆਂ ਟਾਰਗੇਟ ਕਿਲਿੰਗ ਨੂੰ ਲੈ ਕੇ ਖ਼ੁਫੀਆ ਏਜੰਸੀਆਂ ਨੇ ਜਾਂਚ ਪੂਰੀ ਕੀਤੀ ਸੀ, ਜਿਸ ਵਿੱਚ ਆਈ. ਐਸ. ਆਈ. ਨਾਲ ਗਠਜੋੜ ਦੀ ਗੱਲ ਸਾਹਮਣੇ ਆਈ ਸੀ। ਇਸ ਮਹੀਨੇ ਦਿੱਲੀ ਵਿੱਚ 5 ਅੱਤਵਾਦੀ ਵੀ ਫੜ੍ਹੇ ਗਏ ਸਨ। ਉਨ੍ਹਾਂ ਤੋਂ ਪੁੱਛ-ਗਿੱਛ ਵਿਚ ਸੁੱਖ ਬਿਕਰੀਵਾਲ ਦਾ ਨਾਂ ਸਾਹਮਣੇ ਆਇਆ ਸੀ।

Leave a Reply

Your email address will not be published. Required fields are marked *