ਗੈਰਕਾਨੂੰਨੀ ਪਟਾਕਾ ਫੈਕਟਰੀ ਵਿੱਚ ਧਮਾਕਾ, 5 ਵਿਅਕਤੀਆਂ ਦੀ ਮੌਤ , 15 ਜ਼ਖਮੀ

ਨਾਲੰਦਾ, 23 ਮਾਰਚ (ਸ.ਬ.) ਨਾਲੰਦਾ ਜ਼ਿਲੇ ਵਿੱਚ ਸੋਹਸਰਾਇ ਦੇ ਮੁਹੱਲੇ ਵਿਚ ਇਕ ਮਕਾਨ ਵਿੱਚ ਬੀਤੀ ਰਾਤ ਧਮਾਕਾ ਹੋਣ ਕਾਰਨ ਤਿੰਨ ਬੱਚਿਆਂ ਸਮੇਤ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 15 ਹੋਰ ਜ਼ਖਮੀ ਹੋ ਗਏ| ਸੋਹਸਰਾਇ ਥਾਣਾ ਸੁਪਰਡੈਂਟ ਸ਼ੇਰ ਸਿੰਘ ਯਾਦਵ ਨੇ ਦੱਸਿਆ ਕਿ ਇਸ ਹਾਦਸੇ ਵਿਚ ਮਰਨ ਵਾਲਿਆਂ ਵਿਚ ਮੁਹੰਮਦ ਸਰਫਰਾਜ਼ ਦੀ ਛੋਟੀ ਬੇਟੀ ਸੁਮੇਰਾ, ਤਨਿਕ ਫਾਤਿਮਾ, ਬੇਟਾ ਸਰਤਾਜ, ਭੈਣ ਸ਼ਾਇਸਤਾ ਅਤੇ ਇਕ ਹੋਰ ਵਿਅਕਤੀ ਮੁੰਨਾ ਪੰਡਿਤ ਸ਼ਾਮਿਲ ਹਨ|
ਹਾਦਸੇ ਵਿਚ ਮਾਰੇ ਗਏ ਬੱਚਿਆਂ ਦੀ ਉਮਰ ਇਕ ਮਹੀਨੇ ਤੋਂ 4 ਸਾਲ ਦੇ ਵਿਚਕਾਰ ਸੀ| ਉਨ੍ਹਾਂ ਨੇ ਦੱਸਿਆ ਕਿ ਇਸ ਹਾਦਸੇ ਵਿਚ ਜ਼ਖਮੀ ਹੋਏ ਲੋਕਾਂ ਵਿਚੋਂ 5 ਦੀ ਹਾਲਤ ਕਾਫੀ ਨਾਜ਼ੁਕ ਹੈ| ਇਸ ਲਈ ਉਨ੍ਹਾਂ ਨੂੰ ਵਧੀਆ ਇਲਾਜ ਲਈ ਪਟਨਾ ਮੈਡੀਕਲ ਕਾਲਜ ਹਸਪਤਾਲ ਭੇਜਿਆ ਗਿਆ ਹੈ ਜਦਕਿ ਬਾਕੀਆਂ ਦਾ ਇਲਾਜ ਜ਼ਿਲਾ ਸਦਰ ਹਸਪਤਾਲ ਵਿਚ ਜਾਰੀ ਹੈ| ਥਾਣਾ ਸੁਪਰਡੰਟ ਨੇ ਦੱਸਿਆ ਕਿ ਸਥਾਨਕ ਲੋਕਾਂ ਨੇ ਦੋਸ਼ ਲਗਾਇਆ ਹੈ ਕਿ ਹਾਦਸੇ ਵਿਚ ਜ਼ਖਮੀ ਹੋਇਆ ਵਿਅਕਤੀ ਸਰਫਰਾਜ਼ ਆਪਣੇ ਕਿਰਾਏ ਦੇ ਮਕਾਨ ਵਿਚ ਪਟਾਕਿਆਂ ਦਾ ਗੈਰਕਾਨੂੰਨੀ ਵਪਾਰ ਕਰਦਾ ਸੀ| ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਜ਼ਿਲਾ ਅਧਿਕਾਰੀ ਤਿਆਗਰਾਜਨ ਅਤੇ ਪੁਲੀਸ ਸੁਪਰਡੈਂਟ ਸੁਧੀਰ ਕੁਮਾਰ ਪੋਰਿਕਾ ਨੇ ਮੌਕੇ ਤੇ ਪਹੁੰਚ ਕੇ ਘਟਨਾ ਵਾਲੇ ਸਥਾਨ ਦਾ ਨਿਰੀਖਣ ਕੀਤਾ ਅਤੇ ਰਾਹਤ ਕਾਰਜਾਂ ਲਈ ਕੰਮ ਸ਼ੁਰੂ ਕਰਵਾਇਆ| ਇਸ ਹਾਦਸੇ ਵਿਚ ਮਰਨ ਵਾਲੇ ਮੁੰਨਾ ਪੰਡਿਤ ਦੇ ਪਰਿਵਾਰ ਸਮੇਤ ਹੋਰ ਸਥਾਨਕ ਲੋਕਾਂ ਨੇ ਪਟਾਕੇ ਦੇ ਗੈਰਕਾਨੂੰਨੀ ਕਾਰੋਬਾਰ ਨੂੰ ਲੈ ਕੇ ਸੜਕ ਜਾਮ ਕਰਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ| ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ| ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਧਮਾਕਾ ਸਰਫਰਾਜ ਦੇ ਘਰ ਮੌਜੂਦ ਪਟਾਕਿਆਂ ਕਾਰਨ ਹੋਇਆ ਜਾਂ ਕਿਸੇ ਹੋਰ ਸ਼ਕਤੀਸ਼ਾਲੀ ਧਮਾਕੇ ਕਾਰਨ ਹੋਇਆ ਹੈ|

Leave a Reply

Your email address will not be published. Required fields are marked *