ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਅਤੇ ਸਟੋਨ ਕਰੱਸਰਾਂ ਦੀ

ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ  ਅਤੇ ਸਟੋਨ ਕਰੱਸਰਾਂ ਦੀ
ਅਚਨਚੇਤੀ ਚੈਕਿੰਗ ਲਈ ਅਧਿਕਾਰੀਆਂ ਦੀ ਡਿਊਟੀ ਲਗਾਈ : ਸਪਰਾ
ਐਸ.ਏ.ਐਸ.ਨਗਰ, 10 ਜੁਲਾਈ (ਸ.ਬ.) ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਰੇਤੇ, ਬਜਰੀ ਅਤੇ ਗੈਰ ਕਾਨੂੰਨੀ ਮਾਈਨਿੰਗ ਰੋਕਣ ਲਈ  ਅਤੇ ਸਟੋਨ ਕਰੱਸ਼ਰਾਂ ਦੀ ਅਧਿਕਾਰੀ ਰਾਤ ਵੇਲੇ ਅਚਨਚੇਤੀ ਚੈਕਿੰਗ ਕਰਨਗੇ ਜਿਸ ਲਈ ਵੱਖ-ਵੱਖ ਅਧਿਕਾਰੀਆਂ ਦੀਆਂ ਡਿਊਟੀਆਂ  ਲਗਾਈਆਂ ਗਈਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਅਧਿਕਾਰੀ ਰਾਤ ਨੂੰ 09-00 ਵਜੇ ਤੋਂ ਸਵੇਰੇ 08-00 ਵਜੇ ਤੱਕ ਅਚਨਚੇਤੀ ਚੈਕਿੰਗ ਕਰਨਗੇ ਅਤੇ  ਰੋਜ਼ਾਨਾਂ ਪੜਤਾਲ ਕਰਕੇ ਆਪਣੀ ਰਿਪੋਰਟ ਦਫ਼ਤਰ ਡਿਪਟੀ ਕਮਿਸ਼ਨਰ ਅਤੇ ਮਾਈਨਿੰਗ ਅਫ਼ਸਰ ਨੂੰ ਭੇਜਣ, ਨੂੰ ਵੀ ਯਕੀਨੀ ਬਣਾਉਣਗੇ ਜਿਹੜੇ ਅਜਿਹਾ ਨਹੀ ਕਰਨਗੇ ਉਨ੍ਹਾ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ|

Leave a Reply

Your email address will not be published. Required fields are marked *