ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਸਬੰਧੀ ਚੈਕਿੰਗ ਕਰਨ ਉਪਰੰਤ ਰਿਪੋਰਟ ਨਾ ਭੇਜਣ ਵਾਲੇ ਅਧਿਕਾਰੀਆਂ ਵਿਰੁਧ ਹੋਵੇਗੀ ਕਾਰਵਾਈ : ਸਪਰਾ

ਐਸ.ਏ.ਐਸ.ਨਗਰ, 4 ਅਕਤੂਬਰ (ਸ.ਬ.) ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਰੇਤੇ, ਬਜਰੀ ਅਤੇ ਗੈਰ ਕਾਨੂੰਨੀ ਮਾਈਨਿੰਗ ਰੋਕਣ ਲਈ  ਅਤੇ ਸਟੋਨ ਕਰੱਸ਼ਰਾਂ  ਦੀ ਅਧਿਕਾਰੀ ਦਿਨ ਜਾਂ ਰਾਤ ਵੇਲੇ ਅਚਨਚੇਤੀ ਚੈਕਿੰਗ ਕਰਨਗੇ | ਜਿਸ  ਲਈ ਵੱਖ-ਵੱਖ ਅਧਿਕਾਰੀਆਂ ਦੀਆਂ ਡਿਊਟੀਆਂ  ਲਗਾਈਆਂ ਗਈਆਂ ਹਨ| ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਅਧਿਕਾਰੀ ਹਫਤੇ ਵਿੱਚ ਘੱਟੋ ਘੱਟ 2 ਵਾਰ ਅਚਨਚੇਤੀ ਚੈਕਿੰਗ ਦੀ ਰਿਪੋਰਟ ਨਿਰਧਾਰਿਤ ਪ੍ਰੋਫਾਰਮੇ ਵਿਚ ਭਰ ਕੇ ਭੇਜਣ ਨੂੰ ਯਕੀਨੀ ਬਣਾਉਣਗੇ ਅਤੇ ਰਿਪੋਰਟ ਨਾ ਭੇਜਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ|
ਸ੍ਰੀਮਤੀ ਸਪਰਾ ਨੇ ਦੱਸਿਆ ਕਿ 15 ਅਤੇ 29 ਅਕਤੂਬਰ ਨੂੰ ਸ੍ਰੀ ਅਰਸਦੀਪ ਸਿੰਘ, ਕਾਰਜਕਾਰੀ ਇੰਜਨੀਅਰ ਲੋਕ ਨਿਰਮਾਣ ਵਿਭਾਗ ਅਤੇ ਸ੍ਰੀ ਬਲਿੰਦਰ ਸਿੰਘ  ਬੀ.ਐਲ.ਈ.ਓ ਖਰੜ ਮਾਈਨਿੰਗ ਵਿਭਾਗ, 16 ਅਤੇ 30 ਅਕਤੂਬਰ ਨੂੰ ਹਰਮੇਲ ਸਿੰਘ ਉਪ ਮੰਡਲ ਅਫ਼ਸਰ ਪਟਿਆਲਾ ਜਲ ਨਿਕਾਸ ਉਪਮੰਡਲ ਪਟਿਆਲਾ ਅਤੇ ਸ੍ਰੀ ਬਲਜੀਤ ਸਿੰਘ ਬੀ.ਐਲ.ਈ.ਓ ਡੇਰਾਬੱਸੀ ਮਾਇਨਿੰਗ ਵਿਭਾਗ, 17  ਅਤੇ 31 ਅਕਤੂਬਰ ਨੂੰ ਸ੍ਰੀ  ਇੰਦਰਜੀਤ ਸਿੰਘ  ਕਾਰਜਕਾਰੀ ਇੰਜਨੀਅਰ ਉਸਾਰੀ ਮੰਡਲ ਲੋਕ ਨਿਰਮਾਣ ਵਿਭਾਗ ਐਸ.ਏ.ਐਸ.ਨਗਰ ਅਤੇ  ਸ੍ਰੀ ਰਮਨਦੀਪ  ਸਿੰਘ  ਪ੍ਰੋਜੈਕਟ ਮੈਨੇਜਰ ਐਸ.ਏ.ਐਸ. ਨਗਰ ਮਾਇਨਿੰਗ ਵਿਭਾਗ,  ਮਿਤੀ  18 ਅਕਤੂਬਰ ਨੂੰ ਸ੍ਰੀ ਕਮਲ ਕਿਸੋਰ ਕਾਰਜਕਾਰੀ ਇੰਜੀਨੀਅਰ ਪਬਲਿਕ ਹੈਲਥ ਡਿਵੀਜਨ ਨੰ:2, ਐਸ.ਏ.ਐਸ.ਨਗਰ ਅਤੇ ਸ੍ਰੀ ਉਗਰ ਸਿੰਘ ਬੀ.ਐਲ.ਈ.ਓ ਮਾਜਰੀ ਮਾਇਨਿੰਗ ਵਿਭਾਗ, ਮਿਤੀ 5 ਅਤੇ 19 ਅਕਤੂਬਰ ਨੂੰ ਸ੍ਰੀ ਹਰਮੇਲ ਸਿੰਘ ਉਪ ਮੰਡਲ ਅਫ਼ਸਰ ਪਟਿਆਲਾ ਜਲ ਨਿਕਾਸ ਉਪਮੰਡਲ ਪਟਿਆਲਾ ਅਤੇ ਸ੍ਰੀ ਬਲਜੀਤ ਸਿੰਘ ਬੀ.ਐਲ.ਈ.ਓ ਡੇਰਾਬੱਸੀ ਮਾਇਨਿੰਗ ਵਿਭਾਗ, ਮਿਤੀ 6 ਅਤੇ 20 ਨੂੰ ਅਕਤੂਬਰ ਸ੍ਰੀ ਗੁਰਦੀਪ ਸਿੰਘ ਢਿੱਲੋ ਬੀ.ਡੀ.ਪੀ.ਓ ਖਰੜ ਅਤੇ ਸ੍ਰੀ ਸਸ਼ੀ ਸੇਖਰ ਸੁਰੀ ਐਸ.ਆਈ.ਪੀ.ਓ ਐਸ.ਏ.ਐਸ.ਨਗਰ ਮਾਇਨਿੰਗ ਵਿਭਾਗ, ਮਿਤੀ 7 ਅਤੇ 21 ਅਕਤੂਬਰ ਨੂੰ ਸ੍ਰੀ ਸੁਖਮਿੰਦਰ ਸਿੰਘ ਕਾਰਜਕਾਰੀ ਇੰਜੀ: ਪੇਂਡੂ ਜਲ ਸਪਲਾਈ ਅਤੇ ਸੈਨੀਟੇਸਨ ਨੰਬਰ 3 ਐਸ.ਏ.ਐਸ.ਨਗਰ ਅਤੇ ਸ੍ਰੀ ਸੁਰਿੰਦਰ ਸਿੰਘ ਐਸ.ਆਈ.ਪੀ.ਓ ਮਾਜਰੀ, ਮਿਤੀ 8 ਅਤੇ 22 ਨੂੰ ਅਕਤੂਬਰ ਸ੍ਰੀ ਗੁਰਦੀਪ ਸਿੰਘ ਸਹਾਇਕ ਇੰਜੀ: ਜਲ ਪ੍ਰਬੰਧ ਖੋਜ ਉਪ ਮੰਡਲ ਨੰ: 4, ਐਸ.                          ਏ.ਐਸ.ਨਗਰ, ਸ੍ਰੀ ਬਲਵਿੰਦਰ ਸਿੰਘ ਗਰੇਵਾਲ ਡੀ.ਡੀ.ਪੀ.ਓ ਡੇਰਾਬੱਸੀ, ਮਿਤੀ 9 ਅਤੇ 23 ਨੂੰ ਅਕਤੂਬਰ ਸ੍ਰੀ ਅਰਸਦੀਪ ਸਿੰਘ ਧਾਮੀ ਕਾਰਜਕਾਰੀ ਇੰਜਨੀਅਰ ਪਬਲਿਕ ਹੈਲਥ, ਡਵੀਜ਼ਨ ਨੰਬਰ-1 ਅਤੇ ਸ੍ਰੀ ਰਮਨਦੀਪ ਸਿੰਘ  ਪ੍ਰੋਜੈਕਟ ਮੈਨੇਜਰ ਮਾਈਨਿੰਗ ਵਿਭਾਗ, ਮਿਤੀ 10 ਅਤੇ 24 ਅਕਤੂਬਰ ਨੂੰ ਸ੍ਰੀਮਤੀ ਦਿਲਾਵਰ  ਕੌਰ ਬੀ.ਡੀ.ਪੀ.ਓ ਮਾਜਰੀ ਅਤੇ ਸ੍ਰੀ ਉਗਰ ਸਿੰਘ ਬੀ.ਐਲ.ਈ.ਓ ਮਾਜਰੀ ਮਾਇਨਿੰਗ ਵਿਭਾਗ, ਮਿਤੀ 11 ਅਤੇ 25 ਅਕਤੂਬਰ  ਨੂੰ ਸ੍ਰੀ ਬਲਵਿੰਦਰ  ਸਿੰਘ ਉਪ ਮੰਡਲ ਅਫ਼ਸਰ ਪਟਿਆਲਾ ਜਲ ਨਿਕਾਸ ਉਪ ਮੰਡਲ ਪਟਿਆਲਾ ਅਤੇ ਸ੍ਰੀ ਹਰਵਿੰਦਰ ਸਿੰਘ ਬੀ.ਐਲ.ਈ.ਓ ਡੇਰਾਬੱਸੀ ਮਾਇਨਿੰਗ ਵਿਭਾਗ, ਮਿਤੀ 12 ਅਤੇ 26 ਅਕਤੂਬਰ  ਸ੍ਰੀ ਕਮਲ ਕਿਸੋਰ ਕਾਰਜਕਾਰੀ ਇੰਜੀਨੀਅਰ ਪਬਲਿਕ ਹੈਲਥ ਡਿਵੀਜਨ ਨੰ:2, ਐਸ.ਏ.ਐਸ.ਨਗਰ ਅਤੇ ਸ੍ਰੀ ਸੁਰਿੰਦਰ ਸਿੰਘ ਐਸ.ਆਈ.ਪੀ.ਓ ਮਾਜਰੀ ਮਾਇਨਿੰਗ ਵਿਭਾਗ, ਮਿਤੀ 13 ਅਤੇ 27 ਅਕਤੂਬਰ  ਨੂੰ ਸ੍ਰੀ ਹਰਮੇਲ ਸਿੰਘੋ ਉਪ ਮੰਡਲ ਅਫਸਰ ਪਟਿਆਲਾ ਅਤੇ ਸ੍ਰੀ ਸਸ਼ੀ ਸੇਖਰ ਸੁਰੀ ਐਸ.ਆਈ.ਪੀ.ਓ ਐਸ.ਏ.ਐਸ.ਨਗਰ ਮਾਇਨਿੰਗ ਵਿਭਾਗ, ਮਿਤੀ 14 ਅਤੇ 28 ਅਕਤੂਬਰ ਨੂੰ ਸ੍ਰੀ ਗੁਰਦੀਪ ਸਿੰਘ ਸਹਾਇਕ ਇੰਜੀ: ਜਲ ਪ੍ਰਬੰਧ ਖੋਜ ਉਪਮੰਡਲ ਨੰ: 4, ਐਸ.ਏ.ਐਸ.ਨਗਰ ਅਤੇ ਸ੍ਰੀ ਬਲਜੀਤ ਸਿੰਘ, ਬੀ.ਐਲ.ਈ.ਓ ਡੇਰਾਬੱਸੀ ਮਾਇਨਿੰਗ ਵਿਭਾਗ ਡਿਊਟੀ ਨਿਭਾਉਣਗੇ|

Leave a Reply

Your email address will not be published. Required fields are marked *