ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਅਤੇ ਸਟੋਨ ਕਰੱਸਰਾਂ ਦੀ ਅਧਿਕਾਰੀ ਅਚਨਚੇਤੀ ਚੈਕਿੰਗ ਕਰਨਗੇ : ਮਾਂਗਟ

ਐਸ.ਏ.ਐਸ.ਨਗਰ, 28 Îਫਰਵਰੀ (ਸ.ਬ.) ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਰੇਤੇ, ਬਜਰੀ ਅਤੇ ਗੈਰ ਕਾਨੂੰਨੀ ਮਾਈਨਿੰਗ ਰੋਕਣ ਲਈ  ਅਤੇ ਸਟੋਨ ਕਰੱਸ਼ਰਾਂ  ਦੀ ਅਧਿਕਾਰੀ ਰਾਤ ਵੇਲੇ ਅਚਨਚੇਤੀ ਚੈਕਿੰਗ ਕਰਨਗੇ ਜਿਸ  ਲਈ ਵੱਖ-ਵੱਖ ਅਧਿਕਾਰੀਆਂ ਦੀਆਂ ਡਿਊਟੀਆਂ  ਲਗਾਈਆਂ ਗਈਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਡੀ.ਐਸ.ਮਾਂਗਟ ਨੇ ਦੱਸਿਆ ਕਿ ਅਧਿਕਾਰੀ ਰਾਤ ਨੂੰ 09-00 ਵਜੇ ਤੋਂ ਸਵੇਰੇ 08-00 ਵਜੇ ਤੱਕ ਅਚਨਚੇਤੀ ਚੈਕਿੰਗ ਕਰਨਗੇ ਅਤੇ ਅਧਿਕਾਰੀ ਰੋਜ਼ਾਨਾਂ ਪੜਤਾਲ ਕਰਕੇ ਆਪਣੀ ਰਿਪੋਰਟ ਦਫ਼ਤਰ ਡਿਪਟੀ ਕਮਿਸ਼ਨਰ ਅਤੇ ਮਾਈਨਿੰਗ ਅਫ਼ਸਰ ਨੂੰ ਭੇਜਣਾ ਵੀ ਯਕੀਨੀ ਬਣਾਉਣਗੇ|
ਸ੍ਰੀ ਮਾਂਗਟ ਨੇ ਦੱਸਿਆ ਕਿ  ਮਿਤੀ 01,12 ਅਤੇ 23 ਮਾਰਚ ਨੂੰ ਸ੍ਰੀ ਜਗਜੀਤ ਸਿੰਘ ਧਾਮੀ ਕਾਰਜਕਾਰੀ ਇੰਜਨੀਅਰ ਅਤੇ ਸ੍ਰੀ ਬਲਿੰਦਰ ਸਿੰਘ  ਬੀ.ਐਲ.ਈ.ਓ ਖਰੜ, ਮਾਈਨਿੰਗ ਵਿਭਾਗ 2, 13 ਅਤੇ 24 ਮਾਰਚ ਨੂੰ ਸ੍ਰੀ ਹਰਸਤਿੰਦਰ ਪਾਲ ਸਿੰਘ ਢਿੱਲੋ  ਕਾਰਜਕਾਰੀ ਇੰਜਨੀਅਰ ਪਬਲਿਕ ਹੈਲਥ ਡਿਵੀਜਨ ਨੰ: 2, ਐਸ.ਏ.ਐਸ.ਨਗਰ ਅਤੇ  ਸ੍ਰੀ ਉਗਰ  ਸਿੰਘ ਬੀ.ਐਲ.ਈ.ਓ ਮਾਜਰੀ ਅਤੇ 3,14 ਅਤੇ 25 ਮਾਰਚ ਨੂੰ ਸ੍ਰੀ ਬਲਵਿੰਦਰ ਸਿੰਘ , ਉਪਮੰਡਲ ਪਟਿਆਲਾ ਅਤੇ  ਸ੍ਰੀ ਹਰਵਿੰਦਰ ਸਿੰਘ  ਬੀ.ਐਲ.ਈ.ਓ ਡੇਰਾਬੱਸੀ ਅਤੇ 4,15 ਅਤੇ 26 ਮਾਰਚ  ਨੂੰ ਸ੍ਰੀ  ਯੁਵਰਾਜ ਸਿੰਘ  ਕਾਰਜਕਾਰੀ ਇੰਜਨੀਅਰ ਉਸਾਰੀ ਮੰਡਲ ਲੋਕ ਨਿਰਮਾਣ ਵਿਭਾਗ ਐਸ.ਏ.ਐਸ.ਨਗਰ ਅਤੇ  ਸ੍ਰੀ ਗੁਰਿੰਦਰ  ਸਿੰਘ  ਐਸ.ਆਈ.ਪੀ.ਓ ਅਤੇ 5,16 ਅਤੇ 27 ਮਾਰਚ ਨੂੰ ਸ੍ਰੀ ਸੁਖਮਿੰਦਰ ਸਿੰਘ  ਕਾਰਜਕਾਰੀ ਇੰਜਨੀਅਰ ਅਤੇ  ਸ੍ਰੀ ਸੁਰਿੰਦਰ ਸਿੰਘ  ਐਸ.ਆਈ.ਪੀ.ਓ ਮਾਜਰੀ ਅਤੇ 6,17 ਅਤੇ 28 ਮਾਰਚ ਨੂੰ ਸ੍ਰੀ ਜਤਿੰਦਰ ਸਿੰਘ ਬੀ.ਡੀ.ਪੀ.ਓ ਖਰੜ ਅਤੇ  ਸ੍ਰੀ ਸ਼ਸ਼ੀ ਸ਼ੇਖਰ ਸੂਰੀ ਐਸ.ਆਈ.ਪੀ.ਓ. ਡਿਊਟੀ ਨਿਭਾਉਣਗੇ |
ਸ੍ਰੀ ਮਾਂਗਟ ਨੇ ਅੱਗੋਂ ਦੱਸਿਆ ਕਿ 7,18 ਅਤੇ 29 ਮਾਰਚ ਨੂੰ  ਸ੍ਰੀ ਗੁਰਦੀਪ ਸਿੰਘ ਉਪ ਮੰਡਲ ਅਫ਼ਸਰ, ਜਲ ਪ੍ਰਬੰਧ ਖੋਜ ਉਪ ਮੰਡਲ ਨੰ: 4, ਐਸ.ਏ.ਐਸ.ਨਗਰ ਅਤੇ  ਸ੍ਰੀ ਬਲਿੰਦਰ ਸਿੰਘ  ਬੀ.ਐਲ.ਈ.ਓ ਖਰੜ ਅਤੇ 8, 19 ਅਤੇ 30 ਮਾਰਚ ਨੂੰ  ਸ੍ਰੀ ਸੁਖਵਿੰਦਰ ਸਿੰਘ  ਬੀ.ਡੀ.ਪੀ.ਓ ਮਾਜਰੀ  ਅਤੇ  ਸ੍ਰੀ ਉਗਰ ਸਿੰਘ  ਬੀ.ਐਲ.ਈ.ਓ , 9, 20 ਅਤੇ 31 ਮਾਰਚ ਨੂੰ ਸ੍ਰੀ ਬਲਵਿੰਦਰ ਸਿੰਘ ਉਪਮੰਡਲ ਅਫ਼ਸਰ ਪਟਿਆਲਾ ਜਲ ਨਿਕਾਸ ਉਪਮੰਡਲ ਪਟਿਆਲਾ ਅਤੇ ਸ੍ਰੀ ਹਰਵਿੰਦਰ ਸਿੰਘ  ਬੀ.ਐਲ.ਈ.ਓ ਡੇਰਾਬੱਸੀ, ਮਿਤੀ 10 ਅਤੇ 21 ਮਾਰਚ ਸ੍ਰੀ ਜਗਜੀਤ ਸਿੰਘ ਧਾਮੀ ਕਾਰਜਕਾਰੀ ਇੰਜਨੀਅਰ, ਪਬਲਿਕ ਹੈਲਥ, ਡਵੀਜਨ ਨੰ: 1,ਐਸ.ਏ.ਐਸ.ਨਗਰ ਅਤੇ ਸ੍ਰੀ ਗੁਰਿੰਦਰ ਸਿੰਘ ਐਸ.ਆਈ.ਪੀ.ਓ ਐਸ.ਏ.ਐਸ.ਨਗਰ ਅਤੇ ਮਿਤੀ 11 ਅਤੇ 22 ਮਾਰਚ ਨੂੰ ਸ੍ਰੀ ਹਰਸਤਿੰਦਰਪਾਲ ਸਿੰਘ ਢਿੱਲੋ ਕਾਰਜਕਾਰੀ ਇੰਜੀਨੀਅਰ ਅਤੇ              ਸੀ ਸੁਰਿੰਦਰ ਸਿੰਘ ਐਸ. ਆਈ.ਪੀ.ਓ ਮਾਜਰੀ ਡਿਊਟੀ ਨਿਭਾਉਣਗੇ|

Leave a Reply

Your email address will not be published. Required fields are marked *