ਗੈਰ-ਕਾਨੂੰਨੀ ਹਥਿਆਰਾਂ ਸਮੇਤ ਇੱਕ ਵਿਅਕਤੀ ਕਾਬੂ

ਮੱਧ ਪ੍ਰਦੇਸ਼, 28 ਦਸੰਬਰ (ਸ.ਬ.) ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਪੁਲੀਸ ਦੁਆਰਾ ਸ਼ਹਿਰ ਵਿੱਚ ਵੱਖ-ਵੱਖ ਖੇਤਰਾਂ ਤੋਂ ਪਹਿਲੇ ਹੀ ਫੜੇ ਗਏ ਅਤੇ ਰਿਹਾ ਕੀਤੇ ਹੋਏ ਦੋਸ਼ੀਆਂ ਦੀ ਤਲਾਸ਼ ਦੇ ਚੱਲਦੇ ਅਭਿਆਨ ਤਹਿਤ ਕ੍ਰਾਇਮ ਬ੍ਰਾਂਚ ਨੇ ਇਕ ਬਦਮਾਸ਼ ਨੂੰ ਕਬਜ਼ੇ ਵਿੱਚ ਕਰਕੇ ਕਈ ਗੈਰ-ਕਾਨੂੰਨੀ ਹਥਿਆਰ ਬਰਾਮਦ ਕੀਤੇ ਹਨ| ਕ੍ਰਾਇਮ ਬ੍ਰਾਂਚ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਇਹ ਬਦਮਾਸ਼   ਮਹੇਂਦਰ ਪਾਟਿਲ ਕੋਲੋਂ ਪੁਲੀਸ ਨੇ ਇਕ ਦੇਸੀ ਬੰਦੂਕ, ਇਕ ਦੇਸੀ ਰਿਵਾਲਵਰ ਅਤੇ ਦੋ ਜ਼ਿੰਦਾ ਰਾਊਂਡ ਮਿਲੇ ਹਨ| ਇਸ ਦੀ ਕੀਮਤ 50 ਹਜ਼ਾਰ ਰੁਪਏ ਹਨ|  ਮੁਲਜਮ ਮਹੇਂਦਰ ਨੂੰ ਗ੍ਰਿਫਤਾਰ ਕਰਕੇ ਰਿਮਾਂਡ ਵਿੱਚ ਲਿਆ ਗਿਆ ਹੈ| ਮੁਲਜਮ ਇਸ ਤੋਂ ਪਹਿਲਾਂ ਵੀ ਲੜਾਈ ਝਗੜੇ ਅਤੇ ਚੋਰੀ ਦੇ ਅਪਰਾਧ ਵਿੱਚ ਗ੍ਰਿਫਤਾਰ ਹੋ ਕੇ ਜੇਲ ਜਾ ਚੁੱਕਿਆ ਹੈ| ਮੁਲਜਮ ਨੇ ਦੱਸਿਆ ਕਿ ਉਸ ਦੀ ਪਹਿਲੇ ਟੈਂਟ ਦੀ ਦੁਕਾਨ ਸੀ, ਉਸ ਦੇ ਲਈ ਪਿੰਡ ਆਉਣਾ-ਜਾਣਾ ਪੈਂਦਾ ਸੀ| ਟੈਂਟ ਲਗਾਉਣ ਕਾਰਨ ਕਈ ਲੋਕਾਂ ਨਾਲ ਝਗੜਾ ਹੋ ਜਾਂਦਾ ਸੀ| ਇਸ ਲਈ ਸ਼ੌਕੀਂ ਤੌਰ ਤੇ ਲੋਕਾਂ ਨੂੰ ਡਰਾਉਣ ਲਈ ਹਥਿਆਰ ਰੱਖਿਆ ਸੀ|

Leave a Reply

Your email address will not be published. Required fields are marked *