ਗੈਰ ਦੰਗਾ ਪੀੜਤਾਂ ਤੋਂ ਰਾਖਵੇਂ ਮਕਾਨ ਖਾਲੀ ਕਰਵਾਏ ਜਾਣ : ਦੰਗਾ ਪੀੜਤ ਪਰਿਵਾਰ

ਐਸ. ਏ. ਐਸ. ਨਗਰ, 26 ਜੁਲਾਈ (ਸ.ਬ.) 1984 ਦੇ ਦੰਗਾਂ ਪੀੜਤ ਪਰਿਵਾਰਾਂ ਦੀ ਇੱਕ ਮੀਟਿੰਗ ਗੁਰਦੁਆਰਾ ਕਲਗੀਧਰ ਸਾਹਿਬ ਫੇਜ਼-4 ਵਿਖੇ ਹੋਈ ਇਸ ਵਿੱਚ ਮੰਗ ਕੀਤੀ ਗਈ ਕਿ ਮੁਹਾਲੀ ਦੇ ਫੇਜ਼-11 ਅਤੇ ਹੋਰ ਇਲਾਕਿਆਂ ਵਿੱਚ ਦੰਗਾਂ ਪੀੜਤਾਂ ਲਈ ਰਾਖਵੇਂ ਮਕਾਨਾਂ ਵਿੱਚ ਰਹਿ ਰਹੇ ਵੱਡੀ ਗਿਣਤੀ ਵਿੱਚ ਗੈਰ ਦੰਗਾਂ ਪੀੜਤਾਂ ਤੋਂ ਮਕਾਨ ਖਾਲੀ ਕਰਵਾ ਕੇ ਅਸਲ ਦੰਗਾਂ ਪੀੜਤਾਂ ਨੂੰ ਦਿੱਤੇ ਜਾਣ ਜੋ ਕਿ ਹੁਣੇ ਵੀ ਆਪਣਾ ਮਕਾਨ ਨਾ ਹੋਣ ਕਾਰਨ ਕਿਰਾਏ ਦੇ ਮਕਾਨਾਂ ਵਿੱਚ ਰਹਿ ਰਹੇ ਹਨ|
ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਦੰਗਾਂ ਪੀੜਤਾਂ  ਲਈ ਰਾਖਵੇਂ ਮਕਾਨਾਂ ਵਿਚੋਂ ਕਈਆਂ ਵਿੱਚ ਅਜਿਹੇ ਲੋਕ ਵੀ ਰਹਿ ਰਹੇ ਹਨ ਜੋ ਕਿ ਸਿੱਖ ਹੀ ਨਹੀਂ ਅਤੇ ਉਹਨਾਂ ਦੇ ਨਾਵਾਂ ਨਾਲ ਸਿੰਘ ਅਤੇ ਕੌਰ ਸ਼ਬਦ ਹੀ ਨਹੀਂ ਲੱਗਦੇ ਜਦੋਂ ਕਿ ਦੰਗੇ ਸਿਰਫ ਸਿੱਖਾਂ ਵਿਰੁੱਧ ਹੋਏ ਸਨ| ਉਹਨਾਂ ਕਿਹਾ ਕਿ ਕਈ ਮਕਾਨਾਂ ਵਿੱਚ ਪਿੰਕੀ, ਰਾਣੀ, ਸੁਰੇਸ਼ ਕੁਮਾਰ ਨਾਂਅ ਦੇ ਵਿਅਕਤੀ ਰਹਿ ਰਹੇ ਹਨ, ਜੋ ਕਿ ਸਿੱਖ ਦੰਗਾਂ ਪੀੜਤ ਹੋ ਹੀ ਨਹੀਂ ਸਕਦੇ ਪਰੰਤੂ ਇਹਨਾਂ ਲੋਕਾਂ ਤੋਂ ਗਮਾਡਾ ਮਕਾਨ ਖਾਲੀ ਕਰਵਾਉਣ ਵਿੱਚ ਅਸਫਲ ਹੋਇਆ ਹੈ| ਉਹਨਾਂ ਕਿਹਾ ਕਿ ਸਿਆਸੀ ਸਰਪ੍ਰਸਤੀ ਕਰਕੇ ਹੀ ਗੈਰ ਦੰਗਾ ਪੀੜਤ ਲੋਕਾਂ ਨੇ ਦੰਗਾ ਪੀੜਤਾਂ ਲਈ ਰਾਖਵੇਂ ਮਕਾਨਾਂ ਉਪਰ ਕਬਜੇ ਕੀਤੇ ਹੋਏ ਹਨ|
ਉਹਨਾਂ ਮੰਗ ਕੀਤੀ ਕਿ ਗੈਰ ਦੰਗਾ ਪੀੜਤਾਂ ਤੋਂ ਮਕਾਨ ਖਾਲੀ ਕਰਵਾ ਕੇ ਅਸਲੀ ਦੰਗਾ ਪੀੜਤਾਂ ਨੂੰ ਦਿੱਤੇ ਜਾਣ| ਇਸ ਮੌਕੇ ਬਲਵਿੰਦਰ ਸਿੰਘ , ਤਰਲੋਚਨ ਸਿੰਘ, ਭੁਪਿੰਦਰ ਪਾਲ ਸਿੰਘ, ਤਰਨਜੋਤ ਸਿੰਘ, ਅਮਰੀਕ ਸਿੰਘ, ਸੁਖਦੇਵ ਸਿੰਘ, ਪਰਵੀਨ ਕੌਰ, ਮਹਿੰਦਰ ਸਿੰਘ ਬੱਘਾ, ਜੋਗਿੰਦਰ ਸਿੰਘ ਗਰੋਵਰ, ਕਰਮਜੀਤ ਸਿੰਘ, ਬਚਨ ਸਿੰਘ, ਕਲਿਆਣ ਸਿੰਘ, ਰਵਿੰਦਰ ਸਿੰਘ, ਬਲਬੀਰ ਸਿੰਘ, ਗੁਰਦੇਵ ਕੌਰ, ਦਵਿੰਦਰ ਕੌਰ, ਹਰਮਿੰਦਰ ਕੌਰ, ਮਨਪ੍ਰੀਤ ਸਿੰਘ, ਸੁਖਵੰਤ ਸਿੰਘ, ਧਰਮ ਸਿੰਘ, ਕੇਸਰ ਸਿੰਘ, ਇੰਦਰਜੀਤ ਸਿੰਘ, ਦਵਿੰਦਰ ਸਿੰਘ, ਰਘਵੀਰ ਸਿੰਘ, ਮੇਜਰ ਸਿੰਘ, ਕਸ਼ਮੀਰਾ ਸਿੰਘ, ਹਰਜੀਤ ਸਿੰਘ, ਸੱਜਣ ਸਿੰਘ, ਮਨਜੀਤ ਕੌਰ ਵੀ ਮੌਜੂਦ ਸਨ|

Leave a Reply

Your email address will not be published. Required fields are marked *