ਗੈਰ ਨਹੀਂ ਹਨ ਠੰਡ ਵਿੱਚ ਠਰ ਰਹੇ ਕਿਸਾਨ : ਰਾਹੁਲ ਗਾਂਧੀ


ਨਵੀਂ ਦਿੱਲੀ, 4 ਜਨਵਰੀ (ਸ.ਬ.) ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ 40ਵੇਂ ਦਿਨ ਵੀ ਜਾਰੀ ਹੈ। ਇਸ ਸਮੇਂ ਦਿੱਲੀ ਵਿੱਚ ਮੀਂਹ ਪੈ ਰਿਹਾ ਹੈ ਅਤੇ ਠੰਡ ਵੀ ਬਹੁਤ ਜ਼ਿਆਦਾ ਹੈ ਪਰ ਖੁੱਲ੍ਹੇ ਆਸਮਾਨ ਹੇਠਾਂ ਤੰਬੂ ਲਾਏ ਕਿਸਾਨ ਸਰਹੱਦਾਂ ਤੋਂ ਹਟਣ ਨੂੰ ਤਿਆਰ ਨਹੀਂ ਹਨ, ਉਹ ਵਾਰ-ਵਾਰ ਇਹੀ ਕਹਿ ਰਹੇ ਹਨ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਮੰਨਦੀ ਹੈ, ਉਦੋਂ ਤੱਕ ਉਹ ਇੱਥੋਂ ਨਹੀਂ ਹੱਟਣਗੇ। ਕਿਸਾਨ ਅੰਦੋਲਨ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਲਗਾਤਾਰ ਮੋਦੀ ਸਰਕਾਰ ਤੇ ਨਿਸ਼ਾਨਾ ਸਾਧ ਰਹੇ ਹਨ, ਉਨ੍ਹਾਂ ਨੇ ਇਕ ਵਾਰ ਫਿਰ ਟਵੀਟ ਕਰ ਕੇ ਕੇਂਦਰ ਸਰਕਾਰ ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ ਕਿ, ‘ਸਰਦੀ ਦੇ ਭਿਆਨਕ ਮੀਂਹ ਵਿੱਚ, ਟੈਂਟ ਦੀ ਟਪਕਦੀ ਛੱਤ ਹੇਠਾਂ, ਜੋ ਬੈਠੇ ਹਨ ਸਿਕੁੜ-ਠਿਠੁਰ ਕੇ, ਉਹ ਨਿਡਰ ਕਿਸਾਨ ਆਪਣੇ ਹੀ ਹਨ, ਗੈਰ ਨਹੀਂ, ਸਰਕਾਰ ਦੀ ਬੇਰਹਿਮੀ ਦੇ ਦਿ੍ਰਸ਼ਾਂ ਵਿੱਚ, ਹੁਣ ਕੁਝ ਹੋਰ ਦੇਖਣ ਨੂੰ ਬਾਕੀ ਨਹੀਂ’।
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਰਾਹੁਲ ਗਾਂਧੀ ਨੇ ਟਵਿੱਟਰ ਤੇ ਲਿਖਿਆ ਸੀ ਕਿ ਕਿਸਾਨਾਂ ਨੂੰ ਐਮ.ਐਸ.ਪੀ. ਦੀ ਕਾਨੂੰਨੀ ਗਾਰੰਟੀ ਨਾ ਦੇਣ ਪਾਉਣ ਵਾਲੀ ਮੋਦੀ ਸਰਕਾਰ ਆਪਣੇ ਉਦਯੋਗਪਤੀ ਸਾਥੀਆਂ ਨੂੰ ਅਨਾਜ ਦੇ ਗੋਦਾਮ ਚਲਾਉਣ ਲਈ ਯਕੀਨੀ ਮੁੱਲ ਦੇ ਰਹੀ ਹੈ। ਸਰਕਾਰੀ ਮੰਡੀਆਂ ਜਾਂ ਤਾਂ ਬੰਦ ਹੋ ਰਹੀਆਂ ਹਨ ਜਾਂ ਅਨਾਜ ਖਰੀਦਿਆ ਨਹੀਂ ਜਾ ਸਕਦਾ। ਕਿਸਾਨਾਂ ਦੇ ਪ੍ਰਤੀ ਬੇਪਰਵਾਹੀ ਅਤੇ ਸੂਟ-ਬੂਟ ਦੇ ਸਾਥੀਆਂ ਦੇ ਪ੍ਰਤੀ ਹਮਦਰਦੀ ਕਿਉਂ?

Leave a Reply

Your email address will not be published. Required fields are marked *