ਗੈਸ ਏਜੰਸੀ ਵਰਕਰਸ ਯੂਨੀਅਨ ਵੱਲੋਂ ਆਰ ਟੀ ਓ ਦਫਤਰ ਪਟਿਆਲਾ ਦਾ ਘਿਰਾਓ

ਪਟਿਆਲਾ, 14 ਸਤੰਬਰ (ਜਸਵਿੰਦਰ ਸੈਂਡੀ) ਗੈਸ ਐਲਓਸੀ ਵਰਕਰਸ ਯੂਨੀਅਨ ਵਲੋਂ ਪਟਿਆਲਾ ਦੇ ਆਰ ਟੀ ਓ ਦਫਤਰ ਦਾ ਘਿਰਾਓ ਕਰਕੇ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ|
ਯੂਨੀਅਨ ਦੇ ਪ੍ਰਧਾਨ ਕਸ਼ਮੀਰ ਸਿੰਘ  ਬਿੱਲਾ ਨੇ ਦੱਸਿਆ ਕਿ ਕੋਵਿਡ -19 ਦੇ ਚਲਦੇ ਉਹਨਾਂ ਨੇ ਦਿਨ- ਰਾਤ ਲੋਕਾਂ ਦੀ ਸੇਵਾ ਕੀਤੀ ਪਰ ਇਸ ਦੇ ਉਲਟ ਪ੍ਰਸ਼ਾਸਨ ਵਲੋਂ ਉਨ੍ਹਾਂ ਦੀਆਂ ਗੱਡੀਆਂ ਦੇ ਚਲਾਨ ਕੱਟ ਦਿੱਤੇ         ਗਏ| ਉਹਨਾਂ ਕਿਹਾ ਕਿ ਜੇਕਰ ਕਿਸੇ ਪ੍ਰਕਾਰ ਦੀ ਮੁਸ਼ਕਿਲ ਹੈ ਤਾਂ ਪ੍ਰਸ਼ਾਸਨ ਵਲੋਂ ਡਿਸਟਰੀਬਿਊਟਰ ਨਾਲ ਗੱਲ ਕੀਤੀ ਜਾਣੀ ਚਾਹੀਦੀ ਹੈ ਪਰ ਉਨ੍ਹਾਂ ਦੀਆਂ ਗੱਡੀਆਂ ਥਾਣੇ ਵਿੱਚ ਬੰਦ ਕਰ ਕੇ15000 ਰੁਪਏ ਦੇ ਚਲਾਨ ਕੱਟੇ ਜਾ ਚੁੱਕੇ ਹਨ ਜਿਨ੍ਹਾਂ ਦਾ ਉਹਨਾਂ ਵਲੋਂ  ਵਿਰੋਧ ਕੀਤਾ ਜਾ ਰਿਹਾ ਹੈ| 
ਉਹਨਾਂ ਚਿਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀ ਸੱਮਸਿਆ ਦਾ ਹੱਲ ਨਹੀਂ ਕੀਤਾ ਗਿਆ ਤਾਂ ਉਨ੍ਹਾਂ ਵਲੋਂ ਸਾਰੀ ਸਪਲਾਈ ਠੱਪ ਕਰਕੇ ਆਪਣੇ ਪਰਿਵਾਰਾਂ  ਸਮੇਤ ਸੜਕਾਂ ਤੇ ਧਰਨਾ ਦਿੱਤਾ ਜਾਵੇਗਾ|

Leave a Reply

Your email address will not be published. Required fields are marked *