ਗੈਸ ਪਾਈਪ ਲਾਈਨ ਪਾਉਣ ਵਾਲੇ ਠੇਕੇਦਾਰ ਵਲੋਂ ਸੈਕਟਰ 68 ਵਿੱਚ ਕੀਤੀਆਂ ਜਾ ਰਹੀਆਂ ਹਨ ਊਣਤਾਈਆਂ : ਪਵਨਜੀਤ ਕੌਰ


ਐਸ ਏ ਐਸ ਨਗਰ, 31 ਅਕਤੂਬਰ (ਸ.ਬ.) ਨਗਰ ਨਿਗਮ ਚੋਣਾਂ ਨੇੜੇ ਹਨ ਅਤੇ ਇਸ ਵਾਰ ਮਹਿਲਾਵਾਂ ਦਾ ਕੋਟਾ ਵੱਧ ਕੇ 50 ਫੀਸਦੀ ਕੀਤੇ ਜਾਣ ਕਾਰਨ ਕਈ ਕੌਂਸਲਰਾਂ ਦੇ ਵਾਰਡ ਮਹਿਲਾਵਾਂ ਲਈ ਰਾਖਵੇਂ ਹੋ ਗਏ ਹਨ ਅਤੇ ਉਹਲਾਂ ਵਲੋਂ ਆਪਣੀ ਥਾਂ ਤੇ ਆਪਣੇ ਘਰ ਤੋਂ ਮਹਿਲਾਵਾਂ ਨੂੰ ਸਰਗਰਮ ਕਰ ਦਿੱਤਾ ਹੈ| 
ਸੈਕਟਬ 68 ਦੇ ਸਾਬਕਾ ਕੌਂਸਲਰ ਸ੍ਰੀ ਬੌਬੀ ਕੰਬੋਜ ਦਾ ਵਾਰਡ ਵੀ ਮਹਿਲਾ ਉਮੀਦਵਾਰ ਵਾਸਤੇ ਰਾਖਵਾਂ ਕਰ ਦਿੱਤਾ ਗਿਆ ਹੈ ਅਤੇ ਉਹਨਾਂ ਦੀ ਪਤਨੀ ਪਵਨਜੀਤ ਕੌਰ ਵਾਰਡ ਵਿੱਚ ਸਰਗਰਮ ਵੀ ਹੋ ਗਏ ਹਨ| 
ਪਵਨਜੀਤ ਕੌਰ ਨੇ ਦੱਸਿਆ ਕਿ  ਸੈਕਟਰ -68 ਵਾਰਡ ਨੰਬਰ 36 (ਨਵਾਂ) ਵਿੱਚ ਜਨਤਾ ਦੀ ਸਹੂਲਤ ਲਈ ਸਰਕਾਰ ਵਲੋਂ ਗੈਸ ਪਾਈਪ ਲਾਈਨ ਪਾਈ ਜਾ ਰਹੀ ਹੈ ਪਰੰਤੂ ਇਹ ਕੰਮ  ਕਰਨ ਵਾਲੇ ਠੇਕੇਦਾਰ ਵਲੋਂ ਕੰਮ ਦੌਰਾਨ ਕਈ ਊਣਤਾਈਆਂ ਛੱਡੀਆਂ ਜਾ ਰਹੀਆਂ ਹਨ ਜਿਸ ਕਾਰਨ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ| 
ਉਹਨਾਂ ਕਿਹਾ ਕਿ ਸੈਕਟਰ 68 ਵਿੱਚ ਕੋਰੋਨਾ ਮਹਾਂਮਾਰੀ ਫੈਲਣ ਤੋਂ ਪਹਿਲਾਂ ਠੇਕੇਦਾਰ ਵਲੋਂ ਸਿਟੀ ਪਾਰਕ ਦੇ ਅੱਗੇ ਪਾਈਪ ਲਾਈਨ ਵਿਛਾਈ ਗਈ ਸੀ ਅਤੇ ਪੇਵਰ ਬਲਾਕ ਪੁਟੇ ਗਏ ਸਨ ਪਰ ਅਜੇ ਤਕ ਇਹਨਾਂ ਪੇਵਰ ਬਲਾਕਾਂ ਨੂੰ ਮੁੜ ਨਹੀਂ ਲਗਾਇਆ ਗਿਆ ਹੈ|  ਉਹਲਾਂ ਕਿਹਾ ਕਿ ਇਸ            ਠੇਕੇਦਾਰ ਵਲੋਂ ਥਾਂ ਥਾਂ ਪੁਟਾਈ ਕੀਤੀ ਜਾ ਰਹੀ ਹੈ ਪਰੰਤੂ ਪਿਛਲੀ ਥਾਂ ਦੀ ਬਣਦੀ ਮੁਰੰਮਤ ਨਾ ਕੀਤੇ ਜਾਣ ਕਾਰਨ ਇਹ ਥਾਂ ਕਦੇ ਵੀ ਕਿਸੇ ਹਾਦਸੇ ਦਾ ਕਾਰਨ ਬਣ ਸਕਦੀ ਹੈ| 
ਉਹਨਾਂ ਕਿਹਾ ਕਿ ਇਸ ਸੰਬੰਧੀ ਉਹਨਾਂ ਵਲੋਂ ਸਬੰਧਿਤ ਜੇ ਈ ਨੂ ੰਬੁਲਾ ਕੇ ਮੌਕਾ ਦਿਖਾਇਆ ਗਿਆ ਹੈ ਅਤੇ ਜੇ ਈ ਸਾਹਿਬ ਵਲੋਂ ਠੇਕੇਦਾਰ ਨੂੰ ਬੁਲਾ ਕੇ ਪਹਿਲਾਂ ਪਿਛਲਾ ਪੁਟਿਆ ਹੋਇਆ ਕੰਮ ਪੂਰਾ ਕਰਨ  ਤੋਂ ਬਾਅਦ ਅਗਲਾ ਕੰਮ ਕਰਨ ਦੇ ਹੁਕਮ ਦੇ ਦਿਤੇ|

Leave a Reply

Your email address will not be published. Required fields are marked *