ਗੈਸ ਸਲਿੰਡਰ ਵਿੱਚ ਅੱਗ ਲੱਗਣ ਨਾਲ ਉੱਡੀ ਘਰ ਦੀ ਛੱਤ, 3 ਬੱਚਿਆਂ ਸਮੇਤ 5 ਜ਼ਖਮੀ

ਉਦੇਪੁਰ, 10 ਜੂਨ (ਸ.ਬ.) ਇੱਥੇ ਇਕ ਮਕਾਨ ਵਿੱਚ ਗੈਸ ਸਿਲੰਡਰ ਫਟਣ ਨਾਲ ਅੱਗ ਲੱਗ ਗਈ, ਜਿਸ ਵਿੱਚ ਤਿੰਨ ਬੱਚਿਆਂ ਸਮੇਤ 5 ਲੋਕ ਜ਼ਖਮੀ ਹੋ ਗਏ| ਦਰਅਸਲ ਚਾਹ ਬਣਾਉਂਦੇ ਸਮੇਂ ਗੈਸ ਸਿਲੰਡਰ ਵਿੱਚ ਰਿਸਾਅ ਕਾਰਨ ਅੱਗ ਲੱਗਣ ਤੋਂ ਬਾਅਦ ਚਾਹ ਬਣਾ ਰਹੀ ਔਰਤ ਉਸ ਵਿੱਚ ਝੁਲਸ ਗਈ| ਉਸ ਨੂੰ ਬਚਾਉਣ ਆਏ ਉਸ ਦੇ ਪਰਿਵਾਰ ਦੇ ਚਾਰ ਲੋਕ ਅਤੇ ਤਿੰਨ ਬੱਚੇ ਵੀ ਅੱਗ ਦੀ ਲਪੇਟ ਵਿੱਚ ਆ ਕੇ ਬੁਰੀ ਤਰ੍ਹਾਂ ਝੁਲਸ  ਗਏ| ਜ਼ਖਮੀਆਂ ਵਿੱਚ ਸ਼ੰਕਰ  ਮੇਘਵਾਲ, ਅਸ਼ੋਕ ਮੇਘਵਾਲ, ਨਵਲੀ ਮੇਘਵਾਲ, ਸੋਨੂੰ ਮੇਘਵਾਲ ਅਤੇ ਬੱਚੇ ਪਾਰਸ ਮੇਘਵਾਲ ਅਤੇ ਰਣਜੀਤ  ਮੇਘਵਾਲ ਸ਼ਾਮਲ ਹੈ| ਸਿਲੰਡਰ ਵਿੱਚ ਹੋਏ ਧਮਾਕੇ ਤੋਂ ਬਾਅਦ ਘਰ ਦੀ ਛੱਤ ਅਤੇ ਕੰਧਾਂ ਵੀ ਢਹੀਆਂ ਗਈਆਂ| 2 ਬਾਈਕਾਂ ਵੀ ਕੰਧ ਹੇਠ ਦੱਬੀਆਂ ਗਈਆਂ| ਉਦੇਪੁਰ ਦੇ ਪ੍ਰਤਾਪਨਗਰ ਥਾਣਾ ਪੁਲੀਸ ਦਾ ਦਸਤਾ ਅਤੇ ਉੱਚ ਪੁਲੀਸ ਅਧਿਕਾਰੀ ਮੌਕੇ ਤੇ ਪੁੱਜ ਗਏ| ਘਰ ਵਿੱਚ ਲੱਗੀ ਅੱਗ ਤੇ 2 ਫਾਇਰ ਬ੍ਰਿਗੇਡਾਂ ਨੇ ਕਾਬੂ ਪਾਇਆ|

Leave a Reply

Your email address will not be published. Required fields are marked *