ਗੋਆ ਵਿੱਚ ਸਮੁੰਦਰ ਦੇ ਰਸਤੇ ਅੱਤਵਾਦੀਆਂ ਦੇ ਆਉਣ ਦਾ ਖਤਰਾ ਬਣਿਆ

ਪਣਜੀ, 7 ਅਪ੍ਰੈਲ (ਸ.ਬ.) ਗੋਆ ਵਿੱਚ ਮੱਛੀ ਫੜਨ ਵਾਲੇ ਜਹਾਜ਼ ਤੋਂ ਅੱਤਵਾਦੀਆਂ ਦੇ ਪੁੱਜਣ ਦੇ ਸ਼ੱਕ ਨਾਲ ਜੁੜੀ ਖੁਫੀਆ ਸੂਚਨਾ ਮਿਲਣ ਤੋਂ ਬਾਅਦ ਵਿੱਚ ਰਾਜ ਵਿੱਚ ਸਮੁੰਦਰ ਕੰਢੇ ਸਾਰੇ ਜਹਾਜ਼ਾਂ ਅਤੇ ਕੈਸੀਨੋ ਨੂੰ ਅੱਜ ਅਲਰਟ ਜਾਰੀ ਕਰ ਦਿੱਤਾ ਗਿਆ| ਰਾਜ ਦੇ ਬੰਦਰਗਾਹ ਮੰਤਰੀ ਜਯੇਸ਼ ਸਲਗਾਂਵਕਰਨ ਨੇ ਦੱਸਿਆ ਕਿ ਭਾਰਤੀ ਤੱਟ ਰੱਖਿਅਕ ਫੋਰਸ ਨੇ ਪੱਛਮੀ ਤੱਟ ਤੇ ਅੱਤਵਾਦੀ ਹਮਲੇ ਦੇ ਸ਼ੱਕ ਬਾਰੇ ਖੁਫੀਆ ਸੂਚਨਾ ਸਾਂਝੀ ਕੀਤੀ ਹੈ, ਜਿਸ ਤੋਂ ਬਾਅਦ ਉਨ੍ਹਾਂ ਦੇ ਵਿਭਾਗ ਨੇ ਸਮੁੰਦਰ ਦੇ ਤੱਟ ਤੇ ਸਥਿਤ ਸਾਰੇ ਕੈਸੀਨੋ, ਵਾਟਰ ਸਪੋਰਟ ਸੰਚਾਲਕਾਂ ਅਤੇ ਕਿਸ਼ਤੀਆਂ ਨੂੰ ਅਲਰਟ ਕਰ ਦਿੱਤਾ ਹੈ|
ਸਲਗਾਂਵਕਰ ਨੇ ਕਿਹਾ ਕਿ ਅਲਰਟ ਸਿਰਫ ਗੋਆ ਲਈ ਹੀ ਨਹੀਂ ਹੈ| ਇਹ ਮੁੰਬਈ ਜਾਂ ਗੁਜਰਾਤ ਤੱਟ ਵੀ ਹੋ ਸਕਦਾ ਹੈ ਪਰ ਅਸੀਂ ਜਹਾਜ਼ਾਂ ਅਤੇ ਸੰਬੰਧਤ ਏਜੰਸੀਆਂ ਨੂੰ ਅਲਰਟ ਕਰ ਦਿੱਤਾ ਹੈ| ਮੰਤਰੀ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਜ਼ਬਤ ਕੀਤੀ ਗਈ ਮੱਛੀ ਫੜਨ ਵਾਲੀ ਕਿਸ਼ਤੀ ਨੂੰ ਛੱਡ ਦਿੱਤਾ ਗਿਆ ਹੈ ਅਤੇ ਅਜਿਹੀ ਖੁਫੀਆ ਸੂਚਨਾ ਹੈ ਕਿ ਵਾਪਸੀ ਵਿੱਚ ਇਸ ਰਾਹੀਂ ਅੱਤਵਾਦੀ ਆ ਸਕਦੇ ਹਨ| ਰਾਜ ਦੇ ਬੇੜਾ ਵਿਭਾਗ ਨੇ ਤੱਟ ਤੇ ਸਥਿਤ ਕੈਸੀਨੋ ਅਤੇ ਕਰੂਜ ਜਹਾਜ਼ਾਂ ਨੂੰ ਖੁਫੀਆ ਸੂਚਨਾ ਦੇ ਮੱਦੇਨਜ਼ਰ ਅਲਰਟ ਰਹਿਣ ਲਈ ਕਿਹਾ ਹੈ|
ਕੈਪਟਨ ਆਫ ਪੋਰਟਸ ਜੇਮਸ ਬ੍ਰੇਗਾਂਜਾ ਨੇ ਗੋਆ ਦੇ ਸੈਰ-ਸਪਾਟਾ ਵਿਭਾਗ ਅਤੇ ਸਾਰੇ ਵਾਟਰ ਸਪੋਰਟਸ ਸੰਚਾਲਕਾਂ, ਕੈਸੀਨੋ ਅਤੇ ਕਰੂਜ ਜਹਾਜ਼ਾਂ ਨੂੰ ਭੇਜੇ ਸੰਦੇਸ਼ ਵਿੱਚ ਕਿਹਾ ਕਿ ਜ਼ਿਲਾ ਤੱਟ ਰੱਖਿਅਕ ਫੋਰਸ ਤੋਂ ਖੁਫੀਆ ਸੂਚਨਾ ਮਿਲੀ ਹੈ ਕਿ ਰਾਸ਼ਟਰ ਵਿਰੋਧੀ ਤੱਤ ਕਰਾਚੀ ਵਿੱਚ ਫੜੀ ਗਈ ਇਕ ਭਾਰਤੀ ਕਿਸ਼ਤੀ ਵਿੱਚ ਸਵਾਰ ਹੋਏ ਹਨ ਅਤੇ ਉਹ ਭਾਰਤੀ ਤੱਟ ਤੇ ਪੁੱਜ ਸਕਦੇ ਹਨ ਅਤੇ ਉਨ੍ਹਾਂ ਦੇ ਅਹਿਮ ਕਾਰੋਬਾਰਾਂ ਤੇ ਹਮਲਾ ਕਰਨ ਦਾ ਸ਼ੱਕ ਹੈ| ਸੰਦੇਸ਼ ਵਿੱਚ ਕਿਹਾ ਗਿਆ ਹੈ ਸਾਰੇ ਜਹਾਜ਼ ਸੁਰੱਖਿਆ ਵਧਾ ਦੇਣ ਅਤੇ ਕਿਸੇ ਵੀ ਸ਼ੱਕੀ ਜਾਂ ਅਣਸੁਖਾਵੀਂ ਗਤੀਵਿਧੀ ਬਾਰੇ ਸੰਬੰਧਤ ਅਧਿਕਾਰੀਆਂ ਨੂੰ ਸੂਚਿਤ ਕਰਨ| ਜਦੋਂ ਬ੍ਰੇਗਾਂਜਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਸਾਰੇ ਸੰਬੰਧਤ ਲੋਕਾਂ ਨੂੰ ਅੱਜ ਪੱਤਰ ਭੇਜਣ ਦੀ ਪੁਸ਼ਟੀ ਕੀਤੀ|

Leave a Reply

Your email address will not be published. Required fields are marked *