ਗੋਡਸੇ ਦੇ ਵਿਚਾਰ ਜਨਤਕ ਹੋਣ ਲੱਗੇ

ਇਹ ਮੰਨੀ ਹੋਈ ਗੱਲ ਹੈ ਕਿ ਛਣਕੇ ਆਉਣ ਵਾਲੀ ਚੀਜਾਂ ਅਸਲੀ ਨਹੀਂ ਰਹਿ ਜਾਂਦੀਆਂ| ਨਾਥੂਰਾਮ ਗੋਡਸੇ ਦੇ ਉਨ੍ਹਾਂ ਵਿਚਾਰਾਂ ਦੇ ਬਾਰੇ ਵੀ ਇਹੀ ਗੱਲ ਲਾਗੂ ਹੁੰਦੀ ਹੈ ਜਿਨ੍ਹਾਂ ਨੂੰ ਉਸ ਨੇ ਮਹਾਤਮਾ ਗਾਂਧੀ ਦੀ ਹੱਤਿਆ ਦਾ ਆਧਾਰ ਤਾਂ ਬਣਾਇਆ ਪਰ ਅੱਜ ਤੱਕ ਉਹ ਕੀ ਹੈ, ਇਹ ਕੋਈ ਨਹੀਂ ਜਾਣਦਾ| ਫਲਸਰੂਪ ਕੋਈ ਕੁੱਝ ਕਹਿੰਦਾ ਹੈ ਤੇ ਕੋਈ ਕੁੱਝ| ਮਹਾਤਮਾ ਗਾਂਧੀ ਦੀ ਹੱਤਿਆ ਤੋਂ ਬਾਅਦ ਉਨ੍ਹਾਂ ਦੀ ਹੱਤਿਆ ਨੂੰ ਜਾਇਜ ਠਹਰਾਉਣ ਲਈ ਗੋਡਸੇ ਨੇ ਜੋ ਕੁੱਝ ਵੀ ਕਿਹਾ, ਉਹ ਹੁਣ ਤੱਕ ਦੀਆਂ ਸਰਕਾਰਾਂ ਨੇ ਸਾਹਮਣੇ ਨਹੀਂ ਆਉਣ ਦਿੱਤਾ ਹੈ| ਇਸ ਦੇ ਪਿੱਛੇ ਹੁਣ ਤੱਕ ਜੋ ਦਲੀਲ਼ ਦਿੱਤੀ ਜਾਂਦੀ ਸੀ ਉਹ ਇਹ ਕਿ ਜੇਕਰ ਇਹ ਵਿਚਾਰ ਸਾਹਮਣੇ ਆ ਗਏ ਤਾਂ ਉਸ ਨਾਲ ਨੁਕਸਾਨ ਹੋ ਸਕਦਾ ਹੈ|
ਹੁਣ ਕੇਂਦਰੀ ਸੂਚਨਾ ਕਮਿਸ਼ਨਰ ਨੇ ਨੈਸ਼ਨਲ ਆਰਕਾਇਵ ਨੂੰ ਕਿਹਾ ਹੈ ਕਿ ਉਹ ਇਸ ਨੂੰ ਜਨਤਕ ਕਰੇ| ਸੂਚਨਾ  ਕਮਿਸ਼ਨਰ ਨੇ ਸਪਸਟ ਕਿਹਾ ਹੈ ਕਿ ਗਾਂਧੀ ਦਾ ਜੀਵਨ, ਚਰਿੱਤਰ ਅਤੇ ਸ਼ਾਂਤੀ ਦੂਤ, ਆਜਾਦੀ ਦੀ ਜੰਗ ਅਤੇ ਹਿੰਦੂ-ਮੁਸਲਿਮ ਏਕਤਾ ਦੇ ਮਹਾਨਾਇਕ ਦੀ ਉਨ੍ਹਾਂ ਦੀ ਛਵੀ ਸਰੀਰਿਕ ਰੂਪ ਨਾਲ ਉਨ੍ਹਾਂ ਨੂੰ ਮਿਟਾਉਣ ਨੂੰ ਜਾਂ ਉਨ੍ਹਾਂ ਦੀਆਂ ਨੀਤੀਆਂ ਦੇ ਖਿਲਾਫ ਅਣਗਿਣਤ    ਪੇਜ ਲਿਖਣ ਤੋਂ ਬਾਅਦ ਵੀ ਨਹੀਂ ਮਿਟ ਸਕਦੀਆਂ| ਕੋਈ ਨਾਥੂਰਾਮ ਗੋਡਸੇ ਅਤੇ ਉਨ੍ਹਾਂ ਦੇ ਸਹਿ  ਦੋਸ਼ੀ ਨਾਲ ਇੱਤਫਾਕ ਭਲੇ ਹੀ ਨਾ ਰੱਖਣ, ਪਰ ਅਸੀਂ ਉਨ੍ਹਾਂ ਦੇ ਵਿਚਾਰਾਂ ਦਾ ਖੁਲਾਸਾ ਕਰਨ ਤੋਂ ਇਨਕਾਰ ਨਹੀਂ ਕਰ ਸਕਦੇ| ਨਾਲ ਹੀ, ਨਾ ਹੀ ਨੱਥੂਰਾਮ ਗੋਡਸੇ ਅਤੇ ਨਾ ਹੀ ਉਨ੍ਹਾਂ ਦੇ ਸਿੱਧਾਂਤਾਂ ਅਤੇ ਵਿਚਾਰਾਂ ਨੂੰ ਮੰਨਣ ਵਾਲਾ ਵਿਅਕਤੀ ਕਿਸੇ ਦੇ ਸਿਧਾਂਤ ਨਾਲ ਅਸਹਿਮਤ ਹੋਣ ਦੀ ਹਾਲਤ ਵਿੱਚ ਉਸਦੀ ਹੱਤਿਆ ਕਰਨ ਦੀ ਹੱਦ ਤੱਕ ਨਹੀਂ ਜਾ ਸਕਦਾ ਹੈ|
ਸੂਚਨਾ ਕਮਿਸ਼ਨਰ ਦੀ ਇਸ ਟਿੱਪਣੀ ਨਾਲ ਇੰਨਾ ਤਾਂ ਜਾਹਿਰ ਹੈ ਕਿ ਗਾਂਧੀ ਅਤੇ ਉਨ੍ਹਾਂ ਦੇ ਵਿਚਾਰਾਂ ਦਾ ਅਖੀਰ ਇਸ ਤਰ੍ਹਾਂ ਨਹੀਂ ਹੋ ਸਕਦਾ| ਗਾਂਧੀ ਦੀ ਹੱਤਿਆ ਦੇ ਸੱਤ ਦਹਾਕੇਬੀਤ ਚੁੱਕੇ ਹਨ| ਇਹਨਾਂ ਦਹਾਕਿਆਂ ਵਿੱਚ ਜਿੰਨੀ ਸਮੀਖਿਅਕ ਅਤੇ ਆਲੋਚਨਾ ਗਾਂਧੀ ਦੀ ਹੋਈ ਹੈ, ਓਨੀ ਸ਼ਾਇਦ ਹੀ ਕਿਸੇ ਨੇਤਾ ਦੀ ਹੋਈ| ਇਸ ਦੇ ਬਾਵਜੂਦ ਉਹ ਸਿਰਫ ਭਾਰਤ ਲਈ ਹੀ ਨਹੀਂ ਬਲਕਿ ਸਮੁੱਚੇ ਸੰਸਾਰ ਲਈ ਧਰੋਹਰ ਬਣਦੇ ਗਏ| ਇੱਥੋਂ ਤੱਕ ਕਿ ਬ੍ਰਿਟੇਨ ਦੀ ਸਰਕਾਰ ਨੂੰ ਉਨ੍ਹਾਂ ਦੀ ਮੂਰਤੀ ਆਪਣੇ ਸੰਸਦ ਦੇ ਸਾਹਮਣੇ ਲਗਾਉਣੀ ਪਈ| ਅਜਿਹੇ ਵਿੱਚ         ਜੇਕਰ ਸਰਕਾਰ ਜਾਂ ਉਸ ਦਾ ਕੋਈ ਵਿਭਾਗ ਨੱਥੂਰਾਮ ਦੇ ਵਿਚਾਰਾਂ ਦੇ ਸਾਹਮਣੇ ਆਉਣ ਤੋਂ ਡਰਦਾ ਹੈ ਤਾਂ ਕਿਤੇ ਨਾ ਕਿਤੇ ਉਸ ਨੂੰ ਮਹਾਤਮਾ ਗਾਂਧੀ ਦੇ ਉਨ੍ਹਾਂ ਵਿਚਾਰਾਂ ਤੇ ਭਰੋਸਾ ਨਹੀਂ ਰਹਿ ਗਿਆ ਹੈ, ਜਿਨ੍ਹਾਂ ਨੇ ਨਾ ਸਿਰਫ ਭਾਰਤ ਨੂੰ, ਬਲਕਿ ਸਮੁੱਚੇ ਸੰਸਾਰ ਨੂੰ ਨਵੀਂ ਦਿਸ਼ਾ ਦਿਖਾਈ| ਅਜਿਹੀ ਦਿਸ਼ਾ ਜੋ ਪਿਛਲੇ ਸੱਤਰ ਦਹਾਕੇ ਤੋਂ ਲਗਾਤਾਰ ਲੋੜੀਂਦੀ ਬਣੀ ਹੋਈ ਹੈ|
ਲਖਬੀਰ

Leave a Reply

Your email address will not be published. Required fields are marked *