ਗੋਪਾਲ ਅਸ਼ਟਮੀ ਦਾ ਤਿਉਹਾਰ ਮਨਾਇਆ
ਐਸ ਏ ਐਸ ਨਗਰ, 23 ਨਵੰਬਰ (ਜਸਵਿੰਦਰ ਸਿੰਘ) ਮੁਹਾਲੀ ਦੇ ਨਾਲ ਲੱਗਦੇ ਪਿੰਡ ਮਟੌਰ ਵਿਖੇ ਗੋਪਾਲ ਅਸ਼ਟਮੀ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ|
ਵਾਰਡ ਨੰਬਰ 38 ਤੋਂ ਕਾਂਗਰਸ ਦੀ ਟਿਕਟ ਤੇ ਚੋਣ ਲੜ ਰਹੇ ਪ੍ਰਦੀਪ ਸੋਨੀ ਨੇ ਦਸਿਆ ਕਿ ਹਰ ਸਾਲ ਮਟੌਰ ਦੀ ਗਊਸ਼ਾਲਾ ਵਿੱਚ ਗੋਪਾਲ ਅਸ਼ਟਮੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਜਾਂਦਾ ਹੈ, ਇਸ ਮੌਕੇ ਗਊ ਪੂਜਾ ਕੀਤੀ ਜਾਂਦੀ ਹੈ| ਉਹਨਾਂ ਦੱਸਿਆ ਕਿ ਇਸ ਮੌਕੇ ਮੁੱਖ ਮਹਿਮਾਨ ਜਿਲਾ ਯੂਥ ਕਾਂਗਰਸ ਦੇ ਪ੍ਰਧਾਨ ਕੰਵਰਬੀਰ ਸਿੰਘ ਰੂਬੀ ਸਿੱਧੂ ਸਨ|
ਇਸ ਮੌਕੇ ਇਸ ਮੌਕੇ ਬਿੰਦਾ ਮਟੌਰ, ਬਲਜਿੰਦਰ ਸਿੰਘ ਪੱਪੂ, ਨਰਿੰਦਰ ਸਿੰਘ ਗੰਭੀਰ, ਆਸ਼ੂ ਅਤੇ ਗਉਸ਼ਾਲਾ ਕਮੇਟੀ ਦੇ ਮੈਂਬਰ ਮੌਜੂਦ ਸਨ|