ਗੋਪਾਲ ਰਾਏ ਬਣੇ ਮੱਧ ਪ੍ਰਦੇਸ਼ ਆਮ ਆਦਮੀ ਪਾਰਟੀ ਦੇ ਇੰਚਾਰਜ

ਭੋਪਾਲ, 23 ਦਸੰਬਰ (ਸ.ਬ.) ਦਿੱਲੀ ਸਰਕਾਰ ਦੇ ਕਿਰਤ ਮੰਤਰੀ ਗੋਪਾਲ ਰਾਏ ਨੂੰ ਮੱਧ ਪ੍ਰਦੇਸ਼ ਆਮ ਆਦਮੀ ਪਾਰਟੀ (ਆਪ) ਦਾ ਇੰਚਾਰਜ ਨਿਯੁਕਤ ਕੀਤਾ ਹੈ| ਮੱਧ ਪ੍ਰਦੇਸ਼ ਆਪ ਵਲੋਂ ਜਾਰੀ ਇਕ ਰਿਲੀਜ਼ ਵਿੱਚ ਦੱਸਿਆ ਗਿਆ, ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਨੇ ਗੋਪਾਲ ਰਾਏ ਨੂੰ ਆਮ ਆਦਮੀ ਪਾਰਟੀ ਮੱਧ ਪ੍ਰਦੇਸ਼ ਦਾ ਨਵਾਂ ਇੰਚਾਰਜ ਨਿਯੁਕਤ ਕੀਤਾ ਹੈ| ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀ ਭੋਪਾਲ ਵਿੱਚ ਕੀਤੀ ਗਈ ਪਰਿਵਰਤਨ ਰੈਲੀ ਦੇ ਦੋ ਦਿਨ ਬਾਅਦ ਇਹ ਵੱਡਾ ਫੈਸਲਾ ਲਿਆ ਗਿਆ ਹੈ, ਤਾਂਕਿ ਸਾਲ 2018 ਵਿੱਚ ਮੱਧ ਪ੍ਰਦੇਸ਼ ਵਿੱਚ ਹੋਣ ਵਾਲੇ ਵਿਧਾਨ ਸਭਾ ਚੋਣਾਂ ਵਿੱਚ ਆਪ ਵਧੀਆ ਪ੍ਰਦਰਸ਼ਨ ਕਰ ਸਕਣ| ਰਾਏ ਆਮ ਆਦਮੀ ਪਾਰਟੀ ਦੀ ਕੌਮੀ ਕਾਰਜਕਾਰੀ ਦੇ ਮੈਂਬਰਾ ਵਿੱਚੋਂ ਇਕ ਹਨ| ਇਸ ਘੋਸ਼ਣਾ ਤੇ ਖੁਸ਼ੀ ਜ਼ਾਹਰ ਕਰਦੇ ਹੋਏ ਪ੍ਰਦੇਸ਼ ਸੰਯੋਜਕ ਆਲੋਕ ਅਗਰਵਾਲ ਨੇ ਕਿਹਾ, ਰਾਏ ਜੀ ਲੰਬੇ ਸਮੇਂ ਤੋਂ ਸਮਾਜਿਕ ਲੜਾਈ ਲੜ ਰਹੇ ਹਨ ਅਤੇ ਆਮ ਲੋਕਾਂ ਦੇ ਮੁੱਦੇ ਤੇ ਲੰਬਾ ਅਤੇ ਸਖਤ ਸੰਘਰਸ਼ ਕੀਤਾ ਹੈ| ਉਨ੍ਹਾਂ ਦੇ ਅਨੁਭਵ ਅਤੇ ਕੁਸ਼ਲਤਾ ਦਾ ਭਰਪੂਰ ਲਾਭ ਸਾਨੂੰ ਮਿਲੇਗਾ|

Leave a Reply

Your email address will not be published. Required fields are marked *