ਗੋਪੀ ਆਲਮਪੁਰੀਆ ਵੱਲੋਂ ਕਾਫਿਲਾ ਗੀਤ ਚੋਰੀ ਕਰਨ ਦੇ ਦੋਸ਼

ਐਸ ਏ ਐਸ ਨਗਰ, 1 ਜੂਨ (ਸ.ਬ.) ਵੱਖ ਵੱਖ ਸਾਈਟਾਂ ਦੇ ਉਪਰ ਚੱਲ ਰਹੇ ਪੰਜਾਬੀ ਗੀਤ ‘ਕਾਫਿਲੇ’ ਦੇ ਕੰਪਨੀ ਅਤੇ ਗਾਇਕ ਦੇ ਉਪਰ ਗੋਪੀ ਆਲਮਪੁਰੀਆ ਨੇ ਗੀਤ ਚੋਰੀ ਕਰਨ ਦੇ ਦੋਸ਼ ਲਗਾਏ ਗਏ| ਅੱਜ ਇਥੇ ਇੱਕ ਪੱਤਰਕਾਰ ਸੰਮੇਲਨ ਵਿੱਚ ਗੋਪੀ ਆਲਮਪੁਰੀਆ ਨੇ ਕਿਹਾ ਕਿ ਉਹ ਪਿਛਲੇ ਸਮੇਂ ਤੋਂ ਪੰਜਾਬੀ ਮਿਊਜਿਕ ਇੰਡਸਟਰੀ ਵਿਚ ਬਤੌਰ ਗੀਤਕਾਰ ਅਤੇ ਨਿਰਦੇਸ਼ਕ ਦਾ ਕੰਮ ਕਰ ਰਿਹਾ ਹੈ| ਉਨ੍ਹਾਂ ਕਿਹਾ ਕਿ ਇੱਕ ਕੰਪਨੀ ਨੇ ਉਸਦਾ ਗੀਤ ‘ਕਾਫਿਲੇ ਚੋਰੀ ਕਰਕੇ ਕੰਪਨੀ ਦੇ ਮਾਲਕ ਨੇ ਆਪਣੇ ਨਾਮ ਹੇਠ ਗਵਾਇਆ ਹੈ| ਉਨ੍ਹਾਂ ਕਿਹਾ ਕਿ ਇਹ ਸਾਰਾ ਪ੍ਰੋਜੈਕਟ ਪ੍ਰੀਤ ਗਿੱਲ ਵੱਲੋਂ ਕੀਤਾ ਗਿਆ| ਉਨ੍ਹਾਂ ਕਿਹਾ ਕਿ ਜਦੋਂ ਇਹ ਗੀਤ ਉਨ੍ਹਾਂ ਵੱਲੋਂ ਵੱਖ ਵੱਖ ਸਾਈਟਾਂ ਤੇ ਅਪਲੋਡ ਕਰ ਦਿੱਤਾ ਗਿਆ ਤਾਂ ਉਸ ਨੇ ਈਮੇਲ ਦੇ ਰਾਹੀਂ ਗੀਤ ਹਟਾਉਣ ਦੇ ਲਈ ਕਿਹਾ, ਪ੍ਰੰਤੂ ਉਨ੍ਹਾਂ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ| ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਉਸ ਨੇ ਲੀਗਲ ਨੋਟਿਸ ਭੇਜਿਆ ਜਿਸਦਾ  ਕੋਈ ਜਵਾਬ ਨਹੀਂ ਭੇਜਿਆ ਗਿਆ| ਉਨ੍ਹਾਂ ਦੱਸਿਆ ਕਿ ਉਸਦੇ ਵੱਲੋਂ 2 ਮਈ ਨੂੰ ਸਾਈਬਰ ਕਰਾਇਮ ਮੁਹਾਲੀ ਵਿਖੇ ਦਰਖਾਸਤ ਦਿੱਤੀ ਗਈ ਪ੍ਰੰਤੂ ਅਜੇ ਤੱਕ ਇਸ ਉਪਰ ਕੋਈ ਕਾਰਵਾਈ ਨਹੀਂ ਹੋਈ| ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਇਸ ਸਬੰਧੀ ਐਸ ਐਸ ਪੀ ਮੁਹਾਲੀ ਨੂੰ ਦਰਖਾਸਤ ਦਿੱਤੀ ਜੋ ਕਿ ਐਸ ਐਚ ਓ ਸਿਟੀ ਖਰੜ ਨੂੰ ਮਾਰਕ ਕੀਤੀ ਗਈ, ਪ੍ਰੰਤੂ ਅਜੇ ਤੱਕ ਪੁਲੀਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ| ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਕਤ ਕੰਪਨੀ ਨੇ ਉਸਦੇ ਲਿਖੇ ਗੀਤਾਂ ਉਤੇ ਕੰਮ ਕੀਤਾ ਹੈ, ਇਸ ਵਾਰ ਵੀ ਕੰਪਨੀ ਵੱਲੋਂ ਕਿਸੇ ਵੱਡੇ ਗਾਇਕ ਵੱਲੋਂ ਗਾਏ ਜਾਣ ਦਾ ਵਾਅਦਾ ਕਰਦੇ ਹੋਏ ਉਸ ਕੋਲੋਂ ਗੀਤ ਲਿਆ ਸੀ| ਉਨ੍ਹਾਂ ਕਿਹਾ ਕਿ ਉਹ ਫਿਲਮ ਰਾਈਟਰ  ਐਸੋਸੀਏਸ਼ਨ ਮੁੰਬਈ (ਐਫਡਬਲਿਊਏ) ਦੇ ਮੈਂਬਰ ਵੀ ਹਨ, ਜਿਥੇ ਇਹ ਗੀਤ ਉਹਨਾਂ ਕੋਲ ਰਜਿਸਟਰਡ ਹੈ| ਉਨ੍ਹਾਂ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਸ ਨਾਲ ਹੋਏ ਬੇਇਨਸਾਫੀ ਅਤੇ ਧੱਕੇਸ਼ਾਹੀ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਉਸ ਨੂੰ ਇਸ ਸਬੰਧੀ ਇਨਸਾਫ ਦਿਵਾਇਆ ਜਾਵੇ| ਦੂਜੇ ਪਾਸੇ ਇਸ ਸਬੰਧੀ ਕੰਪਨੀ ਦੇ ਪ੍ਰੀਤ ਗਿੱਲ ਦੇ ਨਾਲ ਫੋਨ ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਦੇ ਉਪਰ ਇਹ ਝੂਠੇ ਦੋਸ ਲਗਾਏ ਜਾ ਰਹੇ ਹਨ| ਉਨ੍ਹਾਂ ਕਿਹਾ ਕਿ ਸਾਡਾ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਹੈ|

Leave a Reply

Your email address will not be published. Required fields are marked *