ਗੋਬਿੰਦਗੜ੍ਹ ਦੇ ਅਨੇਕਾਂ ਅਕਾਲੀ ਪਰਿਵਾਰ ਕਾਂਗਰਸ ਵਿੱਚ ਸ਼ਾਮਿਲ

ਐਸ ਏ ਐਸ ਨਗਰ, 18 ਜਨਵਰੀ (ਸ.ਬ.) ਪਿੰਡ ਗੋਬਿੰਦਗੜ੍ਹ ਦੇ ਲਗਭਗ ਪੰਜਾਹ ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ| ਇਸ ਮੌਕੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਸ੍ਰੀ ਸਿੱਧੂ ਨੇ ਕਿਹਾ ਕਿ ਰੋਜਾਨਾ ਹੀ ਹਲਕਾ ਮੁਹਾਲੀ ਦੇ ਮਿਹਨਤੀ ਤੇ ਇਮਾਨਦਾਰ ਅਕਾਲੀ ਵਰਕਰ ਬਾਦਲ ਪਰਿਵਾਰ ਦੀਆਂ ਪਰਿਵਾਰਵਾਦੀ ਨੀਤੀਆਂ ਤੋਂ ਦੁਖੀ ਹੋ ਕੇ ਕਾਂਗਰਸ ਪਾਰਟੀ ਦਾ ਪੱਲਾ ਫੜ ਰਹੇ ਹਨ ਅਤੇ ਚੋਣਾਂ ਤੱਕ ਵਰਕਰਾਂ ਪੱਖੋਂ ਅਕਾਲੀ ਦਲ ਖਾਲੀ ਦਲ ਬਣ               ਜਾਵੇਗਾ| ਉਨ੍ਹਾਂ ਕਿਹਾ ਕਿ ਆਪਣੇ ਟਕਸਾਲੀ ਵਰਕਰਾਂ ਨੂੰ ਵਿਸਾਰ ਕੇ ਅਕਾਲੀ ਦਲ ਨੇ ਮੁਹਾਲੀ ਤੋਂ ਇੱਕ ਅਜਿਹੇ ਵਿਅਕਤੀ ਨੂੰ ਉਮੀਦਵਾਰ ਵਜੋਂ ਲੋਕਾਂ ਤੇ ਥੋਪਿਆ ਹੈ ਜਿਸ ਨੇ ਪਿਛਲੇ ਪੰਜ ਸਾਲਾਂ ਦੌਰਾਨ ਲੋਕਾਂ ਦੀ ਦੁੱਖ-ਸੁੱਖ ਵਿੱਚ ਕਦੇ ਸਾਰ ਤੱਕ ਨਹੀਂ ਲਈ|
ਇਸ  ਮੌਕੇ  ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਪੰਚ ਜਨਕ ਰਾਜ, ਰਾਮਾ ਪੁਰੀ, ਪੰਚ ਮਾਲੂ, ਹੁਕਮ ਚੰਦ, ਜੀਵਨ ਪੁਰੀ, ਇੰਦਰ ਪੁਰੀ, ਪੰਚ ਦਰਸ਼ਨ ਪੁਰੀ, ਪੰਚ ਅਸ਼ੋਕ ਪੁਰੀ, ਸਤਪਾਲ ਪੁਰੀ, ਗਿਆਨਪੁਰੀ, ਸ਼ੀਤਲ ਪੁਰੀ, ਰਾਜਾ ਪੁਰੀ, ਮੋਹਨ ਲਾਲ ਕਾਲਾ, ਹੰਸ ਰਾਜ, ਬਲਦੇਵ ਪੁਰੀ ਵੀ ਸਨ| ਇਸ ਮੌਕੇ ਕਾਂਗਰਸ ਦੇ ਸੂਬਾ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸਾਬਕਾ ਸੰਮਤੀ ਮੈਂਬਰ ਦੀਪ ਚੰਦ ਗੋਬਿੰਦਗੜ੍ਹ, ਜਗੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਨਿਵਾਸੀ ਹਾਜਰ ਸਨ|

Leave a Reply

Your email address will not be published. Required fields are marked *