ਗੋਰਖਪੁਰ ਦੇ ਬੀ ਆਰ ਡੀ ਮੈਡੀਕਲ ਕਾਲਜ ਵਿੱਚ 24 ਘੰਟਿਆਂ ਵਿੱਚ 16 ਹੋਰ ਮਾਸੂਮਾਂ ਨੇ ਦੀ ਮੌਤ ਹੋਈ

ਗੋਰਖਪੁਰ, 9 ਅਕਤੂਬਰ (ਸ.ਬ.) ਉਤਰ ਪ੍ਰਦੇਸ਼ ਦੇ ਗੋਰਖਪੁਰ ਵਿੱਚ ਸਥਿਤ ਬਾਬਾ ਰਾਘਵਦਾਸ ਮੈਡੀਕਲ ਕਾਲਜ ਵਿੱਚ ਪਿਛਲੇ 24 ਘੰਟਿਆਂ ਵਿੱਚ 16 ਬੱਚਿਆਂ ਦੀ ਮੌਤ ਹੋ ਗਈ| ਸੂਤਰਾਂ ਨੇ ਦੱਸਿਆ ਕਿ ਮੈਡੀਕਲ ਕਾਲਜ ਵਿੱਚ ਇਸ ਦੌਰਾਨ 10 ਨਵਜੰਮੇ ਬੱਚਿਆਂ ਦੀ ਆਈ.ਸੀ.ਯੂ. ਵਿੱਚ ਜਦੋਂ ਕਿ 6 ਪੀਡੀਆਟ੍ਰਿਕ ਆਈ.ਸੀ.ਯੂ. ਵਿੱਚ ਮੌਤ ਹੋਈ ਹੈ| ਇਸ ਵਿੱਚ ਦਿਮਾਗੀ ਬੁਖਾਰ ਨਾਲ ਮਰਨ ਵਾਲਿਆਂ ਵਿੱਚ ਬਸਤੀ ਜ਼ਿਲੇ ਦੀ 2 ਸਾਲਾ ਅਮਿਕਾ ਅਤੇ ਮਹਿਰਾਜਗੰਜ ਜ਼ਿਲੇ ਦਾ ਸ਼੍ਰੀਕਾਂਤ ਸ਼ਾਮਲ ਹੈ|
ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਦਿਮਾਗੀ ਬੁਖਾਰ ਦੇ 20 ਨਵੇਂ ਮਰੀਜ਼ ਭਰਤੀ ਕੀਤੇ ਗਏ ਹਨ, ਜਦੋਂ ਕਿ 130 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ| ਸੂਤਰਾਂ ਅਨੁਸਾਰ ਇਸ ਸਾਲ ਇਕ ਜਨਵਰੀ ਤੋਂ ਹੁਣ ਤੱਕ ਬਾਬਾ ਰਾਘਵਦਾਸ ਮੈਡੀਕਲ ਕਾਲਜ ਗੋਰਖਪੁਰ ਵਿੱਚ ਦਿਮਾਗੀ ਬੁਖਾਰ ਨਾਲ ਪੀੜਤ 1470 ਮਰੀਜ਼ ਭਰਤੀ ਕੀਤੇ ਗਏ, ਜਿਨ੍ਹਾਂ ਵਿੱਚੋਂ 310 ਦੀ ਮੌਤ ਹੋ ਚੁਕੀ ਹੈ|
ਮੈਡੀਕਲ ਕਾਲਜ ਵਿੱਚ ਇਲਾਜ ਲਈ ਗੋਰਖਪੁਰ ਅਤੇ ਬਸਤੀ ਮੰਡਲ ਦੇ 7 ਜ਼ਿਲਿਆਂ ਤੋਂ ਇਲਾਵਾ ਆਜਮਗੜ੍ਹ, ਬਲੀਆ, ਗੋਂਡਾ, ਮਊ, ਗਾਜੀਪੁਰ, ਬਲਰਾਮਪੁਰ, ਅੰਬੇਡਕਰ ਨਗਰ, ਬਦਾਊਂ ਤੋਂ ਇਲਾਵਾ ਬਿਹਾਰ ਸੂਬੇ ਅਤੇ ਗੁਆਂਢੀ ਦੇਸ਼ ਨੇਪਾਲ ਦੇ ਮਰੀਜ਼ ਭਰਤੀ ਹਨ|

Leave a Reply

Your email address will not be published. Required fields are marked *